ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਦੋਹਰੀ ਨਾਗਰਿਕਤਾ ਮਾਮਲੇ ਚ ਰਾਹੁਲ ਗਾਂਧੀ (Rahul Gandhi) ਖਿਲਾਫ਼ ਅਪੀਲ ਨੂੰ ਸੁਪਰੀਮ ਕੋਰਟ (Supreme Court) ਨੇ ਖਾਰਿਜ ਕਰ ਦਿੱਤਾ ਹੈ। ਇਸ ਅਪੀਲ ਚ ਕਾਂਗਰਸ ਮੁਖੀ ਦੇ ਲੋਕ ਸਭਾ ਚੋਣ ਲੜਨ ’ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਚੋਣ ਕਮਿਸ਼ਨ ਨੂੰ ਹੁਕਮ ਦੇਣ ਦੀ ਗੱਲ ਕੀਤੀ ਗਈ ਸੀ।

 

ਗ੍ਰਹਿ ਮੰਤਰਾਲਾ ਦੁਆਰਾ ਜਾਰੀ ਕੀਤੇ ਨੋਟਿਸ ਚ ਰਾਹੁਲ ਗਾਂਧੀ ਤੋਂ ਉਨ੍ਹਾਂ ਦਾ ਪੱਖ ਰਖਣ ਅਤੇ ਜਵਾਬ ਦੇਣ ਨੂੰ ਕਿਹਾ ਗਿਆ। ਕੇਂਦਰ ਸਰਕਾਰ ਦੇ ਨਿਦੇਸ਼ਕ (ਨਾਗਰਿਕਤਾ) ਬੀਸੀ ਜੋਸ਼ੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਨੋਟਿਯ ਜਾਰੀ ਕੀਤਾ। ਜੋਸ਼ੀ ਨੇ ਪੱਤਰ ਚ ਹਸਤਾਖ਼ਰ ਕੀਤੇ ਹਨ।

 

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੇ ਆਖਰ ਚ ਗ੍ਰਹਿ ਮੰਤਰਾਲਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਗਰਿਕਤਾ ਨੂੰ ਲੈ ਕੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਮੰਤਰਾਲੇ ਨੇ ਇਹ ਨੋਟਿਸ ਭਾਜਪਾ ਆਗੂ ਅਤੇ ਰਾਜਸਭਾ ਮੈਂਬਰ ਡਾ.ਸੁਭਰਾਮਣਿਅਮ ਸੁਆਮੀ ਦੀ ਸ਼ਿਕਾਇਤ ਮਿਲਣ ਮਗਰੋਂ ਜਾਰੀ ਕੀਤਾ ਸੀ।

 

SC ਵਲੋਂ ਸਪਾ ਉਮੀਦਵਾਰ ਤੇਜ ਬਹਾਦੁਰ ਯਾਦਵ ਨੂੰ ਝਟਕਾ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sc dismisses the petition seeking to direct the eci to debar rahul gandhi in citizenship issue