ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਮਕੀ ਬੁਖ਼ਾਰ 'ਤੇ SC ਸਖ਼ਤ, ਕੇਂਦਰ, ਬਿਹਾਰ ਤੇ ਯੂਪੀ ਸਰਕਾਰ ਤੋਂ ਸੱਤ ਦਿਨਾਂ 'ਚ ਮੰਗਿਆ ਜਵਾਬ

ਮੁਜਫੱਰਪੁਰ ਵਿੱਚ ਚਮਕੀ ਬੁਖ਼ਾਰ (Chamki Fever) ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ (Supreme Court) ਨੇ ਕੇਂਦਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਸੱਤ ਦਿਨ ਅੰਦਰ ਜਵਾਬ ਮੰਗਿਆ ਹੈ। ਅਦਾਲਤ ਨੇ ਤਿੰਨਾਂ ਸਰਕਾਰਾਂ ਨੂੰ ਹੈਲਥ ਸਰਵਿਸ, ਨਿਊਟ੍ਰੀਸ਼ਨ ਅਤੇ ਹਾਈਜਿਨ ਦੇ ਕੇਸ ਵਿੱਚ ਹਲਫ਼ਨਾਮਾ ਦਾਇਰ ਕਰਨ ਨੂੰ ਕਿਹਾ ਹੈ।


ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਅਦਾਲਤ ਵੱਲੋਂ ਬਿਹਾਰ ਸਰਕਾਰ ਨੂੰ ਮੈਡੀਕਲ ਸਹੂਲਤ ਵਧਾਉਣ ਦੇ ਹੁਕਮ ਦਿੱਤੇ ਜਾਣ। ਨਾਲ ਹੀ ਕੇਂਦਰ ਸਰਕਾਰ ਨੂੰ ਇਸ ਬਾਰੇ ਐਕਸ਼ਨ ਲੈਣ ਲਈ ਕਿਹਾ ਜਾਵੇ। 

 

ਬੀਤੇ ਬੁੱਧਵਾਰ ਨੂੰ ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਨੂੰ ਲੈ ਕੇ ਹਾਮੀ ਭਰੀ ਸੀ। ਮਨੋਹਰ ਪ੍ਰਤਾਪ ਅਤੇ ਸਨਪ੍ਰੀਤ ਸਿੰਘ ਅਜਮਾਨੀ ਵੱਲੋਂ ਦਾਖ਼ਲ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ  ਕਿ ਸਰਕਾਰੀ ਪ੍ਰਣਾਲੀ ਇਸ ਬੁਖ਼ਾਰ ਦਾ ਸਾਹਮਣੇ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ।


ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁਜਫੱਰਪਰ ਸਮੇਤ ਨੇੜਲੇ ਜ਼ਿਲ੍ਹਿਆਂ ਵਿੱਚ ਬੀਤੇ ਇਕ ਮਹੀਨੇ ਨਾਲ ਚਮਕੀ ਬੁਖ਼ਾਰ ਨੂੰ ਲੈ ਕੇ ਹਾਹਕਾਰ ਮਚਿਆ ਹੋਇਆ ਹੈ। 


ਇਸ ਦਾ ਸਭ ਤੋਂ ਜ਼ਿਆਦਾ ਅਸਰ ਮੁਜੱਫਰਪੁਰ ਵਿੱਚ ਦਿਖਿਆ ਹੈ, ਜਿੱਥੇ ਇਕੱਲੇ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ (ਐਸਕੇਐਮਸੀਐਚ) ਵਿੱਚ ਹੁਣ ਤਕ 175 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 525 ਮਾਮਲੇ ਸਾਹਮਣੇ ਆ ਚੁੱਕੇ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC issues notice to Centre bihar and UP government on fever case