ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਨੇ ਦਿੱਲੀ ਚੋਣਾਂ ਕਰਕੇ ਸ਼ਾਹੀਨ ਬਾਗ਼ ਮਾਮਲੇ ਦੀ ਸੁਣਵਾਈ 10 ਫ਼ਰਵਰੀ ਤੱਕ ਟਾਲ਼ੀ

SC ਨੇ ਦਿੱਲੀ ਚੋਣਾਂ ਕਰਕੇ ਸ਼ਾਹੀਨ ਬਾਗ਼ ਮਾਮਲੇ ਦੀ ਸੁਣਵਾਈ 10 ਫ਼ਰਵਰੀ ਤੱਕ ਟਾਲ਼ੀ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ’ਚ ਚੱਲ ਰਹੇ ਧਰਨਾ–ਪ੍ਰਦਰਸ਼ਨ ਵਿਰੁੱਧ ਦਾਇਰ ਪਟੀਸ਼ਨ ਉੱਤੇ ਸੁਪਰੀਮ ਕੋਰਟ (SC) ਨੇ ਅੱਜ ਸੁਣਵਾਈ ਨਹੀਂ ਕੀਤੀ ਤੇ ਇਹ ਮਾਮਲਾ ਆਉਂਦੀ 10 ਫ਼ਰਵਰੀ ਤੱਕ ਲਈ ਟਾਲ਼ ਦਿੱਤਾ। ਦੇਸ਼ ਦੀ ਸਰਬਉੱਚ ਅਦਾਲਤ ਨੇ ਕਿਹਾ ਕਿ ਸ਼ਾਹੀਨ ਬਾਗ਼ ਦੀ ਸਮੱਸਿਆ ਨੂੰ ਸਮਝਿਆ ਜਾ ਸਕਦਾ ਹੈ ਪਰ ਭਲਕੇ ਹੋਣ ਵਾਲੀ ਦਿੱਲੀ ਵਿਧਾਨ ਸਭਾ ਦੀ ਚੋਣ ਕਾਰਨ ਇਸ ਮਾਮਲੇ ਦੀ ਸੁਣਵਾਈ ਅੱਜ ਨਹੀਂ ਕੀਤੀ ਜਾ ਰਹੀ।

 

 

ਚੇਤੇ ਰਹੇ ਕਿ ਵਕੀਲ ਤੇ ਸਮਾਜਕ ਕਾਰਕੁੰਨ ਅਮਿਤ ਸਾਹਨੀ ਵੱਲੋਂ ਦਾਇਰ ਇੱਕ ਪਟੀਸ਼ਨ ’ਤੇ ਅਦਾਲਤ ਨੇ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਪਟੀਸ਼ਨਰ ਨੇ ਮੰਗ ਕੀਤੀ ਹੈ ਸ਼ਾਹੀਨ ਬਾਗ਼ ਵਾਲੇ ਰਸਤੇ ਨੂੰ ਖੁਲ੍ਹਵਾਇਆ ਜਾਵੇ, ਜੋ ਪਿਛਲੇ 53 ਦਿਨਾਂ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਹੈ ਕਿ ਇਸ ਪੂਰੇ ਮਾਮਲੇ ’ਚ ਹਿੰਸਾ ਰੋਕਣ ਲਈ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਵੱਲੋਂ ਨਿਗਰਾਨੀ ਕੀਤੀ ਜਾਵੇ।

 

 

ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਕੇਐੱਮ ਜੋਜ਼ਫ਼ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਦਰਅਸਲ, CAA ਦੇ ਵਿਰੋਧ ’ਚ ਸ਼ਾਹੀਨ ਬਾਗ਼ ਵਿੱਚ ਹਜ਼ਾਰਾਂ ਲੋਕ ਦਸੰਬਰ 2019 ਤੋਂ ਸੜਕ ਨੰਬਰ 13 ਏ (ਮਥੁਰਾ ਰੋਡ ਤੋਂ ਕਾਲਿੰਦੀ ਕੁੰਜ) ’ਤੇ ਬੈਠੇ ਹੋਏ ਹਨ। ਇਹ ਮੁੱਖ ਸੜਕ ਦਿੱਲੀ ਨੂੰ ਨੌਇਡਾ ਤੇ ਫ਼ਰੀਦਾਬਾਦ ਨਾਲ ਜੋੜਦੀ ਹੈ ਤੇ ਰੋਜ਼ਾਨਾ ਲੱਖਾਂ ਲੋਕ ਇਸੇ ਸੜਕ ਦੀ ਵਰਤੋਂ ਕਰਦੇ ਹਨ।

 

 

ਚੇਤੇ ਰਹੇ ਕਿ ਸ੍ਰੀ ਸਾਹਨੀ ਨੇ ਦਿੱਲੀ ਹਾਈ ਕੋਰਟ ’ਚ ਬੀਤੀ 13 ਜਨਵਰੀ ਨੂੰ ਇੱਕ ਜਨਹਿਤ ਪਟੀਸ਼ਨ ਦਾਇਰ ਕਰਦਿਆਂ ਮੰਗ ਕੀਤੀ ਸੀ ਕਿ ਸ਼ਾਹੀਨ ਬਾਗ਼ ’ਚ ਸੜਕ ’ਤੇ ਬੈਠੇ ਮੁਜ਼ਾਹਰਾਕਾਰੀਆਂ ਨੂੰ ਹਟਾਇਆ ਜਾਵੇ; ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ। ਇਸ ਨਾਲ ਆਮ ਲੋਕ ਨਾ ਸਿਰਫ਼ ਕਈ ਘੰਟਿਆਂ ਤੱਕ ਜਾਮ ਵਿੱਚ ਫਸੇ ਰਹਿੰਦੇ ਹਨ, ਸਗੋਂ ਈਂਧਨ ਦੀ ਬਰਬਾਦੀ ਅਤੇ ਪ੍ਰਦੂਸ਼ਣ ਵੀ ਲਗਾਤਾਰ ਵਧ ਰਿਹਾ ਹੈ।

 

 

ਇਸ ਪਟੀਸ਼ਨ ’ਤੇ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਉਹ ਜਨਹਿਤ ਨੂੰ ਧਿਆਨ ’ਚ ਰੱਖਦਿਆਂ ਤੇ ਕਾਨੂੰਨ–ਵਿਵਸਥਾ ਕਾਇਮ ਰੱਖਦਿਆਂ ਵਾਜਬ ਕਾਰਵਾਈ ਕਰੇ। ਹਾਈ ਕੋਰਟ ਨੇ ਹਦਾਇਤ ਕੀਤੀ ਸੀ ਕਿ ਕਾਨੂੰਨ–ਵਿਵਸਥਾ ਕਾਇਮ ਕਰਨਾ ਪੁਲਿਸ ਦਾ ਕੰਮ ਹੈ ਤੇ ਉਹ ਕਾਨੂੰਨ–ਵਿਵਸਥਾ ਕਾਇਮ ਰੱਖਦਿਆਂ ਇਸ ਸਬੰਧੀ ਕਦਮ ਚੁੱਕੇ।

 

 

ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਸੜਕ ਤੋਂ ਹਟਣ ਦੀ ਅਪੀਲ ਕੀਤੀ ਸੀ ਪਰ ਉਹ ਨਹੀਂ ਮੰਨੇ ਤੇ ਲਗਾਤਾਰ ਡਟੇ ਹੋਏ ਹਨ। ਇਸ ਤੋਂ ਬਾਅਦ ਵਕੀਲ ਅਮਿਤ ਸਾਹਨੀ ਨੇ ਸੁਪਰੀਮ ਕੋਰਟ ਵਿੱਚ ਇੱਕ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC postpones hearing of Shaheen Bagh case till 10th February