ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ-ਹਰਿਆਣਾ ਹਾਈ ਕੋਰਟ ਦੇ ਜੱਜਾਂ ਲਈ ਦੋ ਨਾਵਾਂ ਨੂੰ ਹਰੀ ਝੰਡੀ

ਪੰਜਾਬ-ਹਰਿਆਣਾ ਹਾਈ ਕੋਰਟ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ, ਅਰੁਣ ਕੁਮਾਰ ਤਿਆਗੀ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੋਨੀਪਤ ਲਲਿਤ ਬਤਰਾ ਦੇ ਨਾਂ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਹੈ। ਚੀਫ ਜਸਟਿਸ ਰੰਜਨ ਗੋਗੋਈ ਤੇ ਦੋ ਹੋਰ ਮੈਂਬਰਾਂ ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ ਦੀ ਪ੍ਰਧਾਨਗੀ ਵਾਲੀ ਐਸ.ਸੀ. ਕੋਲਜੀਅਮ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ਨੂੰ ਹਰੀ ਝੰਡੀ ਦਿੱਤੀ ਗਈ।

 

ਦੋਵੇਂ ਅਧਿਕਾਰੀ ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ) ਦੇ ਅਧਿਕਾਰੀ ਹਨ।

 

ਅਪ੍ਰੈਲ 2017 ਵਿੱਚ ਹਾਈਕੋਰਟ ਦੇ ਕੋਲਜੀਅਮ ਦੁਆਰਾ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਗਈ ਸੀ ਤੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਨਾਵਾਂ ਉੱਤੇ ਸਹਿਮਤੀ ਜਤਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC recommends two as judges of Punjab and Haryana high court