ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖੇ ਨਾਲ ਜਾਇਦਾਦ ਵੇਚਣ ’ਤੇ ਵੀ ਖਰੀਦਦਾਰ ਨਹੀਂ ਹੋਵੇਗਾ ਬੇਦਖ਼ਲ

ਸੁਪਰੀਮ ਕੋਰਟ ਨੇ ਇੱਕ ਫੈਸਲੇ ਚ ਸੁਣਵਾਈ ਕਰਦਿਆ ਕਿਹਾ ਹੈ ਕਿ ਅਜਿਹਾ ਵਿਅਕਤੀ ਜਿਹੜਾ ਕਿ ਜਾਇਦਾਦ ਦਾ ਮਾਲਕ ਨਹੀ਼ ਹੈ ਪਰ ਧੋਖਾ ਕਰਕੇ ਦੂਜੇ ਵਿਅਕਤੀ ਨੂੰ ਵੇਚਦਾ ਹੈ ਤਾਂ ਅਜਿਹੇ ਖਰੀਦਦਾਰ ਨੂੰ ਕਾਨੂੰਨੀ ਸੁਰੱਖਿਆ ਮਿਲੇਗੀ। ਉਸਨੂੰ ਜਾਇਦਾਦ ਤੋਂ ਬੇਦਖ਼ਲ ਨਹੀਂ ਕੀਤਾ ਜਾ ਸਕਦਾ।

 

 

ਮਾਮਲੇ ਮੁਤਾਬਕ ਸੁਪਰੀਮ ਕੋਰਟ ਚ ਅਪੀਲਕਰਤਾ ਨੇ 1990 ਚ ਇਕ ਪਲਾਟ ਤੇ ਮਾਮਕੀ ਦਾ ਦਾਅਵਾ ਦਾਇਰ ਕੀਤਾ ਸੀ। ਇਹ ਪਲਾਟ ਉਸਨੇ ਜਨਵਰੀ 1990  ਚ ਪ੍ਰਣਬ ਬੋਰਾ ਤੋਂ ਇਹ ਬਿਨਾ ਇਹ ਪਤਾ ਕੀਤੇ ਪਤਾ ਕੀਤਾ ਸੀ ਕਿ ਇਹ ਜ਼ਮੀਨ ਕਬਜ਼ੇ ਚ ਸਰਪੱਲਸ ਜ਼ਮੀਨ ਚ ਸੀ ਜਿਸਨੂੰ ਸਰਕਾਰ ਨੇ ਦੋ ਸਾਲ ਪਹਿਲਾਂ ਸਰਪਲੱਸ ਐਲਾਨ ਦਿੱਤਾ ਸੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਾਲਾਂਕਿ ਸਤੰਬਰ 1990 ਚ ਇਹ ਜ਼ਮੀਨ ਕਬਜ਼ਾ ਮੁਕਤ ਕਰ ਦਿੱਤੀ ਗਈ। ਇਸ ਤੇ ਖਰੀਦਦਾਰ ਨੇ 1991 ਚ ਜ਼ਮੀਨ ਆਪਣੇ ਨਾਂ ਦਾਖ਼ਲ ਖਾਰਿਜ ਕਰਵਾ ਲਈ। ਪਰ 4 ਸਾਲ ਮਗਰੋਂ ਵਿਕ੍ਰੇਤਾ ਜਾਇਦਾਦ ਚ ਆ ਵੜਿਆ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ।

 

ਖਰੀਦਦਾਰ ਨੇ ਕੋਰਟ ਚ ਮਾਲਕੀ ਐਲਾਨ ਕਰਨ ਦਾ ਮੁਕੱਦਮਾ ਦਾਇਰ ਕੀਤਾ। ਟ੍ਰਾਇਲ ਕੋਰਟ ਨੇ ਉਸਦੇ ਪੱਖ ਚ ਹੁਕਮ ਦਿੱਤਾ ਪਰ ਪਹਿਲੀ ਅਪੀਲ ਕੋਰਟ ਨੇ ਇਸਨੂੰ ਪਲਟ ਦਿੱਤਾ। ਅਦਾਲਤ ਨੇ ਕਿਹਾ ਕਿ ਟਰਾਂਸਫ਼ਰ ਸਮੇਂ ਵਿਕ੍ਰੇਤਾ ਜ਼ਮੀਨ ਦਾ ਮਾਲਕ ਨਹੀਂ ਸੀ, ਨਾਲ ਹੀ ਖਰੀਦਦਾਰ ਦਾ ਵੀ ਜਾਇਦਾਦ ਤੇ ਧਾਰਾ 53 ਏ ਤਹਿਤ ਹੱਕ ਨਹੀਂ ਬਣਦਾ ਕਿਉਂਕਿ ਉਹ ਸਰਕਾਰੀ ਜ਼ਮੀਨ ਸੀ। ਇਸ ਫੈਸਲੇ ਨੂੰ ਹਾਈਕੋਰਟ ਨੇ ਵੀ ਸਹੀ ਮੰਨਿਆ ਤੇ ਪੁਸ਼ਟੀ ਕਰ ਦਿੱਤੀ।

 

ਮਾਮਲਾ ਸੁਪਰੀਮ ਕੋਰਟ ਚ ਆਇਆ ਤੇ ਕੋਰਟ ਨੇ ਉਸਦਾ ਦਾਅਵਾ ਮੰਨ ਲਿਆ। ਜਸਟਿਸ ਐਲ ਨਾਗੇਸ਼ਵਰ ਰਾਓ ਤੇ ਐਮਆਰ ਸ਼ਾਹ ਦੀ ਬੈਂਚ ਨੇ ਫੈਸਲੇ ਚ ਕਿਹਾ ਕਿ ਜਾਇਦਾਦ ਟਰਾਂਸਫ਼ਰ ਐਕਟ ਦੀ ਧਾਰਾ 43 ਕਹਿੰਦੀ ਹੈ ਕਿ ਜਿੱਥੇ ਕੋਈ ਵਿਅਕਤੀ ਧੋਖਾਧੜੀ ਨਾਲ ਜਾਂ ਫਿਰ ਗਲਤੀ ਨਾਲ ਕੋਈ ਜ਼ਮੀਨ ਵੇਚਦਾ ਹੈ ਅਤੇ ਉਸਦੀ ਕੀਮਤ ਲੈ ਲੈਂਦਾ ਹੈ ਤਾਂ ਇਹ ਟਰਾਂਸਫ਼ਰ ਸਹੀ ਮੰਨੀ ਜਾਵੇਗੀ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸੁਪਰੀਮ ਕੋਰਟ ਨੇ ਕਿਹਾ ਕਿ ਟਰਾਂਸਫ਼ਰ ਸਮੇਂ ਜ਼ਮੀਨ ਤੇ ਵਿਕ੍ਰੇਤਾ ਦਾ ਹੱਕ ਗਲਤੀ ਨਾਲ ਸੀ ਤੇ ਉਸਦਾ ਕੋਈ ਟਾਈਟਲ ਹੀ ਨਹੀਂ ਸੀ ਪਰ ਬਾਅਦ ਚ ਉਹ ਉਸ ਜ਼ਮੀਨ ਦਾ ਮਾਲਕ ਜਾਂ ਟਾਈਟਲ ਬਣ ਜਾਂਦਾ ਹੈ ਤਾਂ ਅਜਿਹੀ ਟਰਾਂਸਫ਼ਰ ਮੰਨਣਯੋਗ ਹੋਵੇਗੀ। ਅਜਿਹੀ ਹਾਲਤ ਚ ਵਿਕ੍ਰੇਤਾ ਨੂੰ ਇਹ ਅਧਿਕਾਰ ਨਹੀਂ ਹੋਵੇਗਾ ਕਿ ਉਹ ਜ਼ਮੀਨ ਦੇ ਟਰਾਂਸਫ਼ਰ ਜਾਂ ਵਿਕਰੀ ਤੇ ਸਵਾਲ ਚੁੱਕੇ।

 

ਸਿਖਰ ਅਦਾਲਤ ਨੇ ਕਿਹਾ ਕਿ ਕਾਨੂੰਨ ਅਜਿਹੇ ਵਿਅਕਤੀ ਨੂੰ ਜਿਹੜਾ ਜ਼ਮੀਨ ਨੂੰ ਆਪਣਾ ਦੱਸ ਕੇ ਵੇਚ ਚੁਕਿਆ ਹੈ। ਮੁਕੱਦਮਾ ਕਰਨ ਤੋਂ ਰੋਕਦਾ ਹੈ, ਉਹ ਇਹ ਨਹੀਂ ਕਹਿ ਸਕਦਾ ਕਿ ਪਹਿਲਾਂ ਦੀ ਟਰਾਂਸਫ਼ਰ ਉਸ ਤੇ ਲਾਗੂ ਨਹੀਂ ਹੈ। ਕੋਰਟ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਆਪਣੀ ਗਲਤੀ ਦਾ ਲਾਭ ਚੁੱਕਣ ਦਾ ਹੱਕ ਨਹੀਂ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC says Even after selling property with fraud buyer will not be evicted