ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵੱਲੋਂ ਦੋ ਪਹੀਆ ਵਾਹਨਾਂ `ਤੇ ਆਡ-ਈਵਨ ਨੀਤੀ ਲਾਗੂ ਕਰਨ `ਤੇ ਰੋਕ

ਸੁਪਰੀਮ ਕੋਰਟ ਵੱਲੋਂ ਦੋ ਪਹੀਆ ਵਾਹਨਾਂ `ਤੇ ਆਡ-ਈਵਨ ਨੀਤੀ ਲਾਗੂ ਕਰਨ `ਤੇ ਰੋਕ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਉਸ ਆਦੇਸ਼ ਨੂੰ ਲਾਗੂ ਕਰਨ `ਤੇ ਰੋਕ ਲਗਾ ਦਿੱਤੀ, ਜਿਸ ਦੇ ਤਹਿਤ ਦਿੱਲੀ `ਚ ਦੋ ਪਹੀਆ ਵਾਹਨਾਂ `ਤੇ ਆਡ-ਈਵਨ ਨੀਤੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।


ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੂੰ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੋਸਿਲਸਟਰ ਜਨਰਲ ਏ ਐਨ ਐਸ ਨਾਡਕਰਨੀ ਨੇ ਦੱਸਿਆ ਕਿ ਜੇਕਰ ਦੋ ਪਹੀਆਂ ਵਾਹਨਾਂ `ਤੇ ਵੀ ਆਡ ਈਵਨ ਨੀਤੀ ਨੂੰ ਲਾਗੂ ਕੀਤਾ ਗਿਆ ਤਾਂ ਜਨਤਕ ਟਰਾਂਸਪੋਰਟ ਵਿਵਸਥਾ ਖਰਾਬ ਹੋ ਜਾਵੇਗੀ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਇਸ ਯੋਜਨਾ ਦੇ ਤਹਿਤ ਆਡ-ਈਵਨ ਗਿਣਤੀ ਦੇ ਨੰਬਰ ਵਾਲੇ ਵਾਹਨਾਂ ਨੂੰ ਹਰ ਦੂਜੇ ਦਿਨ ਚੱਲਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਨਾਡਕਰਨੀ ਨੇ ਕਿਹਾ ਕਿ ਦਿੱਲੀ `ਚ ਲਗਭਗ 68 ਲੱਖ ਦੋ ਪਹੀਆ ਵਾਹਨ ਹਨ ਅਤੇ ਉਹ ਇਸ ਨੀਤੀ ਤੋਂ ਛੋਟ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।


ਉਨ੍ਹਾਂ ਦੱਸਿਆ ਕਿ ਐਨਜੀਟੀ ਨੇ ਇਸ ਸਿਲਸਿਲੇ `ਚ ਪਿਛਲੇ ਸਾਲ 15 ਦਸੰਬਰ ਨੂੰ ਇਕ ਆਦੇਸ਼ ਜਾਰੀ ਕੀਤਾ ਸੀ ਅਤੇ ਉਹ ਸਾਰੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ, ਪ੍ਰੰਤੂ ਆਡ-ਈਵਨ ਨੀਤੀ `ਚ ਦੋ ਪਹੀਆ ਵਾਹਨਾਂ ਲਈ ਛੋਟ ਚਾਹੁੰਦੇ ਹਨ।


ਜਿ਼ਕਰਯੋਗ ਹੈ ਕਿ ਐਨਜੀਟੀ ਨੇ ਪਿਛਲੇ ਸਾਲ ਦਸੰਬਰ `ਚ ਦਿੱਲੀ ਸਰਕਾਰ ਦੀ ਉਸ ਪੁਨਰਵਿਚਾਰ ਜਾਚਿਕਾ ਨੂੰ ਖਰਜ ਕਰ ਦਿੱਤਾ ਸੀ, ਜਿਸ ਰਾਹੀਂ ਆਡ-ਈਵਨ ਨੀਤੀ `ਚ ਦੋ ਪਹੀਆ ਵਾਹਨਾਂ ਲਈ ਛੋਟ ਮੰਗੀ ਗਈ ਸੀ। ਐਨਜੀਟੀ ਨੇ ਕਿਹਾ ਸੀ ਇਸ ਤਰ੍ਹਾਂ ਦੀ ਛੋਟ ਦਿੱਲੀ ਦੀ ਹਵਾ ਗੁਣਵਤਾ ਨੂੰ ਵਧੀਆ ਕਰਨ ਦੇ ਉਦੇਸ਼ ਲਈ ਠੀਕ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC stays NGT order refusing exemption to two-wheelers from odd-even scheme