ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CJI ਖਿਲਾਫ ਦੋਸ਼ : SC ਨੇ CBI, IB ਅਤੇ ਦਿੱਲੀ ਪੁਲਿਸ ਮੁੱਖੀ ਨੂੰ ਕੀਤਾ ਤਲਬ

CJI ਖਿਲਾਫ ਦੋਸ਼ : SC ਨੇ CBI, IB ਅਤੇ ਦਿੱਲੀ ਪੁਲਿਸ ਮੁੱਖੀ ਨੂੰ ਕੀਤਾ ਤਲਬ

ਸੁਪਰੀਮ ਕੋਰਟ ਨੇ ਮੁੱਖ ਜੱਜ ਖਿਲਾਫ ਜਿਨਸੀ ਛੇੜਖਾਨੀ ਦੇ ਦੋਸ਼ਾਂ ਉਤੇ ਸੀਬੀਆਈ, ਆਈਬੀ ਅਤੇ ਦਿੱਲੀ ਪੁਲਿਸ ਪ੍ਰਮੁੱਖਾਂ ਨੂੰ ਉਸਦੇ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ। ਇਹ ਜਾਣਕਰੀ ਨਿਊਜ਼ ਏਜੰਸੀ ਭਾਸ਼ਾ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਐਮਏ ਬੋਬੜੇ ਨੂੰ ਨਿਯੁਕਤ ਕੀਤਾ ਗਿਆ।

 

ਸੰਪਰਕ ਕੀਤੇ ਜਾਣ ਉਤੇ ਜੱਜ ਬੋਬੜੇ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਸੁਪਰੀਮ ਕੋਰਟ ਵਿਚ ਸੀਨੀਅਰਤਾ ਅਨੁਸਾਰ ਉਹ ਸੀਜੇਆਈ ਦੇ ਬਾਅਦ ਸਭ ਤੋਂ ਸੀਨੀਅਰ ਜੱਜ ਹਨ। ਉਨ੍ਹਾਂ ਦੱਸਿਆ ਕਿ ਨੰਬਰ 2 ਜੱਜ ਹੋਣ ਦੇ ਨਾਂ ਉਤੇ ਪ੍ਰਮੁੱਖ ਜੱਜ ਨੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੀ ਇਕ ਸਾਬਕਾ ਮਹਿਲਾ ਕਰਮਚਾਰੀ ਵੱਲੋਂ ਉਨ੍ਹਾਂ ਉਤੇ (ਸੀਜੇਆਈ) ਖਿਲਾਫ ਲਗਾਏ ਗਏ ਜਿਨਸੀ ਛੇੜਖਾਨੀ ਦੇ ਦੋਸ਼ਾਂ ਦੀ ਜਾਂਚ ਲਈ ਨਿਯੁਕਤ ਕੀਤਾ ਹੈ। ਜੱਜ ਬੋਬੜੇ ਨੇ ਦੱਸਿਆ ਕਿ ਉਨ੍ਹਾਂ ਸੁਪਰੀਮ ਕੋਰਟ ਦੇ ਦੋ ਜੱਜਾਂ ਐਨ ਵੀ ਰਮਨ ਅਤੇ ਜੱਜ ਇੰਦਰਾ ਬੈਨਰਜੀ ਨੂੰ ਸ਼ਾਮਲ ਕਰਕੇ ਇਕ ਕਮੇਟੀ ਗਠਿਤ ਕੀਤੀ ਹੈ।

 

ਜੱਜ ਬੋਬੜੇ ਨੇ ਕਿਹਾ ਕਿ ਮੈਂ ਕਮੇਟੀ ਵਿਚ ਜੱਜ ਰਮਨ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਸੀਨੀਅਰਾ ਵਿਚ ਮੇਰੇ ਬਾਅਦ ਹਨ ਅਤੇ ਜੱਜ ਬੈਨਰਜੀ ਨੂੰ ਇਸ ਲਈ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਉਹ ਮਹਿਲਾ ਜੱਜ ਹੈ। ਤਿੰਨ ਦਿਨ ਪਹਿਲਾਂ ਇਕ ਮਹਿਲਾ ਨੇ ਹਲਫਨਾਮਾ ਜਾਰੀ ਕਰਕੇ ਜਿਨਸੀ ਛੇੜਖਾਨੀ ਦੇ ਦੋਸ਼ ਲਗਾਕੇ ਸਨਸਨੀ ਫੈਲਾ ਦਿੱਤੀ ਸੀ। ਮਹਿਲਾ ਨੇ ਆਪਣਾ ਹਲਫਨਾਮਾ ਸੁਪਰੀਮ ਕੋਰਟ ਦੇ ਕਈ ਜੱਜਾਂ ਕੋਲ ਭੇਜਿਆ ਸੀ। ਹਾਲਾਂਕਿ ਮੁੱਖ ਜੱਜ ਨੇ ਆਪਣੇ ਉਪਰ ਲਗੇ ਦੋਸ਼ਾਂ ਨੂੰ ਖਾਰਜ ਕੀਤਾ ਸੀ।

 

ਦੱਸਿਆ ਜਾ ਰਿਹਾ ਹੈ ਕਿ ਦੋਸ਼ ਲਗਾਉਣ ਵਾਲੀ ਸਾਬਕਾ ਕੋਰਟ ਸਟਾਫ ਨੂੰ ਜਾਂਚ ਕਮੇਟੀ ਪੁੱਛਗਿੱਛ ਲਈ ਬੁਲਾ ਸਕਦੀ ਹੈ। ਪੰਜ ਸਾਲ ਪਹਿਲਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ ਕੇ ਗਾਂਗੁਲੀ ਖਿਲਾਫ ਅਜਿਹੀ ਹੀ ਜਾਂਚ ਹੋ ਚੁੱਕੀ ਹੈ, ਜਿਸ ਵਿਚ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਸੀ।

 

ਕੌਣ ਹੈ ਜੱਜ ਬੋਬੜੇ

 

ਜੱਜ ਸ਼ਰਦ ਅਰਵਿੰਦ ਬੋਬੜੇ ਸੁਪਰੀਮ ਕੋਰਟ ਦੇ ਜੱਜ ਹਨ। ਉਹ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਰਹਿ ਚੁੱਕੇ ਹਨ। ਉਹ ਮੁੰਬਈ ਹਾਈ ਕੋਰਟ ਦੇ ਜੱਜ ਦੇ ਤੌਰ ਉਤੇ ਵੀ ਕੰਮ ਸੇਵਾਵਾਂ ਦੇ ਚੁੱਕੇ ਹਨ। ਸੁਪਰੀਮ ਕੋਰਟ ਵਿਚ ਉਹ ਅਪ੍ਰੈਲ 2013 ਵਿਚ ਆਏ ਸਨ। ਸੁਪਰੀਮ ਕੋਰਟ ਵਿਚ ਸੀਜੇਆਈ ਦੇ ਬਾਅਦ ਉਹ ਦੂਜੇ ਸੀਨੀਅਰ ਜੱਜ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC summons CBI intelligence chiefs to chambers after lawyer details conspiracy to frame CJI in harassment case