ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵੱਲੋਂ ਅਯੁੱਧਿਆ ਜ਼ਮੀਨ ਵਿਵਾਦ ਦੀ ਸਾਲਸੀ ਰਿਪੋਰਟ 18 ਜੁਲਾਈ ਤੱਕ ਤਲਬ

ਸੁਪਰੀਮ ਕੋਰਟ ਵੱਲੋਂ ਅਯੁੱਧਿਆ ਜ਼ਮੀਨ ਵਿਵਾਦ ਦੀ ਸਾਲਸੀ ਰਿਪੋਰਟ 18 ਜੁਲਾਈ ਤੱਕ ਤਲਬ

ਸੁਪਰੀਮ ਕੋਰਟ (SC) ਨੇ ਅਯੁੱਧਿਆ ਜ਼ਮੀਨ ਵਿਵਾਦ ਮਾਮਲੇ ਵਿੱਚ ਸਾਲਸੀ (ਵਿਚੋਲਗੀ) ਦੀ ਰਿਪੋਰਟ ਆਉਂਦੀ 18 ਜੁਲਾਈ ਤੱਕ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਸਾਲਸੀ (ਸੁਲਹ–ਸਫ਼ਾਈ ਲਈ ਕੀਤੀ ਜਾਣ ਵਾਲੀ ਗੱਲਬਾਤ) ਮੁਕੰਮਲ ਹੋ ਗਈ, ਤਾਂ ਇਸ ਮਾਮਲੇ ਦੀ ਸੁਣਵਾਈ ਆਉਂਦੀ 25 ਜੁਲਾਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

 

 

ਜੇ ਅਦਾਲਤ ਨੂੰ ਇਹ ਜਾਪਦਾ ਹੈ ਕਿ ਵਿਚੋਲਗੀ ਨਾਲ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ, ਤਾਂ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਆਧਾਰ ਉੱਤੇ ਕੀਤੀ ਜਾਵੇਗੀ।

 

 

ਅਯੁੱਧਿਆ ਮਾਮਲੇ ਵਿੱਚ ਸਾਲਸੀ ਕਰਨ ਵਾਲੇ ਪੈਨਲ ਨੂੰ ਦਹਾਕਿਆਂ ਬੱਧੀ ਪੁਰਾਣੇ ਮਾਮਲੇ ਦਾ ਕੋਈ ਸੁਖਾਵਾਂ ਹੱਲ ਲੱਭਣ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਦਾ ਕੰਮ ਸੌਪਿਆ ਗਿਆ ਸੀ। ਇਸ ਪੈਨਲ ਨੂੰ ਸੁਪਰੀਮ ਕੋਰਟ ਨੇ 15 ਅਗਸਤ ਤੱਕ ਇਸ ਮਾਮਲੇ ਦਾ ਕੋਈ ਵਾਜਬ ਹੱਲ ਲੱਭਣ ਲਈ ਆਖਿਆ ਸੀ।

 

 

ਸੁਪਰੀਮ ਕੋਰਟ ਨੇ ਦੋਵੇਂ ਧਿਰਾਂ – ਭਾਵ ਹਿੰਦੂ ਤੇ ਮੁਸਲਿਮ ਜੱਥੇਬੰਦੀਆਂ ਨੂੰ ਸਾਲਸੀ ਦੀ ਪ੍ਰਕਿਰਿਆ ਦੌਰਾਨ ਬਹੁਤ ਜ਼ਿਆਦਾ ਭੇਤਦਾਰੀ ਰੱਖਣ ਦੀ ਹਦਾਇਤ ਵੀ ਜਾਰੀ ਕੀਤੀ ਸੀ।

 

 

ਸੁਪਰੀਮ ਕੋਰਟ ਇਸ ਵੇਲੇ ਉਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਹੈ; ਜਿਸ ਵਿੱਚ ਸਾਲ 2010 ਦੇ ਅਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ; ਜਿਸ ਵਿੱਚ 2.77 ਏਕੜ ਵਿਵਾਦਗ੍ਰਸਤ ਸਥਾਨ ਦੇ ਤਿੰਨ ਹਿੱਸੇ ਕਰ ਕੇ ਨਿਰਮੋਹੀ ਅਖਾੜਾ, ਸੁੰਨੀ ਕੇਂਦਰੀ ਵਕਫ਼ ਬੋਰਡ ਤੇ ਰਾਮ ਲੱਲਾ ਨੂੰ ਸੌਂਪਣ ਦਾ ਫ਼ੈਸਲਾ ਸੁਣਾਇਆ ਗਿਆ ਸੀ।

 

 

ਇਸ ਮਾਮਲੇ ਵਿੱਚ ਵਿਚੋਲਗੀ ਦੇ ਸੁਝਾਅ ਦਾ ਉੱਤਰ ਪ੍ਰਦੇਸ਼ ਸਰਕਾਰ ਤੇ ਹਿੰਦੂ ਧਿਰਾਂ (ਨਿਰਮੋਹੀ ਅਖਾੜਾ ਨੂੰ ਛੱਡ ਕੇ) ਨੇ ਵਿਰੋਧ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC tells to present mediation report of Ayodhya land dispute by 18th July