ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਗੈਂਗਰੇਪ ਕੇਸ- ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਬਰਕਰਾਰ

ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਬਰਕਰਾਰ

1 / 2ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਬਰਕਰਾਰ

ਨਿਰਭਯਾ ਗੈਂਗਰੇਪ ਕੇਸ

2 / 2ਨਿਰਭਯਾ ਗੈਂਗਰੇਪ ਕੇਸ

PreviousNext

ਦਿੱਲੀ ਦੇ ਨਿਰਭਯਾ ਗੈਂਗਰੇਪ ਕੇਸ 'ਚ ਫੈਸਲਾ ਆ ਚੁੱਕਾ ਹੈ। ਸੁਪਰੀਮ ਕੇਰਟ ਨੇ ਸਾਲ 2012 ਦੇ ਇਸ ਮਾਮਲੇ 'ਚ ਦੋਸ਼ੀਆ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਹੈ। ਗੈਂਗਰੇਪ ਦੇ ਤਿੰਨ ਦੋਸ਼ੀਆਂ ਨੇ ਫਾਂਸੀ ਦੀ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ 'ਚ ਅਰਜੀ ਦਾਇਰ ਕੀਤੀ ਸੀ। ਮੁੱਖ ਜੱਜ ਦੀਪਕ ਮਿਸ਼ਰਾ ਸਮੇਤ ਤਿੰਨ ਜੱਜਾਂ ਦਾ ਪੀਠ ਨੇ ਫੈਸਲਾ ਸੁਣਾਉਦੇ ਹੋਏ ਦਾਇਰ ਅਪੀਲ ਰੱਦ ਕਰ ਦਿੱਤੀ।

 

ਕੋਰਟ ਨੇ ਚਾਰ ਮਈ ਨੂੰ ਆਪਣਾ ਫੈਸਲਾ ਸਰੱਖਿਅਤ ਰੱਖ ਦਿੱਤਾ ਸੀ। ਦੋਸ਼ੀਆਂ ਦੇ ਵਕੀਲ ਦਾ ਕਹਿਣਾ ਸੀ ਕਿ ਅਸਲ ਦੋਸ਼ੀ ਕੋਈ ਹੋਰ ਹਨ ਤੇ ਪੁਲਿਸ ਉਨ੍ਹਾਂ ਦੀ ਥਾਂ ਤੇ ਨਿਰਦੋਸ ਲੋਕਾਂ ਨੂੰ ਫਸਾ ਰਹੀ ਹੈ। ਫ਼ੈਸਲਾ ਸੁਣਾਏ ਜਾਣ ਵੇਲੇ ਕੋਰਟ ਰੂਮ 'ਚ ਨਿਰਭਯਾ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਦੋਸ਼ੀਆਂ ਦੀ ਸਜ਼ਾ ਨੂੰ ਘੱਟ ਕਰਕੇ ਉਮਪ-ਕੈਦ 'ਚ ਬਦਲ ਦੇਣ ਦੀ ਵੀ ਅਪੀਲ ਕੀਤੀ ਗਈ ਸੀ। ਪਰ ਕੋਰਟ ਨੇ ਦੋਸ਼ੀ ਮੁਕੇਸ਼ (29), ਪਵਨ ਗੁਪਤਾ (22) ਅਤੇ ਵਿਨੈ ਕੁਮਾਰ (23) ਦੀ ਸਜ਼ਾ ਬਰਕਰਾਰ ਰੱਖੀ। ਚੌਥੇ ਦੋਸ਼ੀ ਅਕਸ਼ੈ ਕੁਮਾਰ ਸਿੰਘ (31) ਨੇ ਅਪੀਲ ਹੀ ਦਾਇਰ ਨਹੀਂ ਕੀਤੀ ਸੀ। ਸੁਪਰੀਮ ਕੋਰਟ ਨੇ ਟ੍ਰਾਈਲ ਕੋਰਟ ਤੇ ਫਿਰ ਦਿੱਲੀ ਹਾਈ ਕੋਰਟ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। 

 

ਦਸੰਬਰ 16, 2012 ਨੂੰ ਦਿੱਲੀ 'ਚ ਇੱਕ ਸਟੂਡੈਂਟ ਨਿਰਭਯਾ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਗਈ ਸੀ। ਦਸੰਬਰ 29 ਨੂੰ ਨਿਰਭਯਾ ਦੀ ਸਿੰਗਾਪੁਰ ਦੇ ਇੱਕ ਹਸਪਤਾਲ  'ਚ ਮੌਤ ਹੋ ਗਈ ਸੀ। ਇਸੇ ਮਾਮਲੇ ਦੇ ਇੱਕ ਨਾਬਾਲਿਗ ਦੋਸ਼ੀ ਨੂੰ 3 ਸਾਲ ਦਾ ਕੈਦ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC upholds death sentence for 3 convicts in 2012 gangrape case