ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਤੇ SC ਦਾ ਫ਼ੈਸਲਾ ਅੰਤਿਮ ਨਹੀਂ ਹੋਵੇਗਾ, ਦਿੱਤੀ ਜਾ ਸਕੇਗੀ ਚੁਣੌਤੀ

ਅਯੁੱਧਿਆ ’ਤੇ SC ਦਾ ਫ਼ੈਸਲਾ ਅੰਤਿਮ ਨਹੀਂ ਹੋਵੇਗਾ, ਦਿੱਤੀ ਜਾ ਸਕੇਗੀ ਚੁਣੌਤੀ

ਅਯੁੱਧਿਆ ’ਤੇ ਰਾਮ ਮੰਦਰ ਵਿਵਾਦ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਭਲਕੇ ਭਾਵ ਸਨਿੱਚਰਵਾਰ ਨੂੰ ਆਵੇਗਾ। ਇਸ ਫ਼ੈਸਲੇ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ਹੀ ਨਹੀਂ, ਰਾਜਧਾਨੀ ਨਵੀਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਸਮੇਤ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ਸਮੇਤ ਹੋਰ ਨਾਜ਼ੁਕ ਇਲਾਕਿਆਂ ਵਿੱਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਅਯੁੱਧਿਆ ਸ਼ਹਿਰ ਤਾਂ ਛਾਉਣੀ ’ਚ ਤਬਦੀਲ ਹੋ ਗਿਆ ਹੈ।

 

 

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠ 5 ਮੈਂਬਰੀ ਬੈਂਚ ਨੇ ਲਗਾਤਾਰ 40 ਦਿਨਾਂ ਤੱਕ ਸੁਣਵਾਈ ਕੀਤੀ। ਇਸ ਬੈਂਚ ਵਿੱਚ ਹੋਰਨਾਂ ਤੋਂ ਇਲਾਵਾ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਡੀਵਾਈ ਚੰਦਰਚੂੜ ੇਤੇ ਜਸਟਿਸ ਐੱਸ ਅਬਦੁਲ ਨਜ਼ੀਰ ਵੀ ਸ਼ਾਮਲ ਹਨ।

 

 

ਅਦਾਲਤੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ 6 ਅਗਸਤ ਤੋਂ ਸ਼ੁਰੂ ਕੀਤੀ ਤੇ ਸੁਣਵਾਈ ਰੋਜ਼ਾਨਾ ਚੱਲੀ। ਹੁਣ ਸਭ ਨੂੰ ਇਸ ਫ਼ੈਸਲੇ ਦੀ ਉਡੀਕ ਹੈ। ਸੁਪਰੀਮ ਕੋਰਟ ਰਾਮ ਮੰਦਰ ਵਿਵਾਦ ਉੱਤੇ ਕੁਝ ਵੀ ਫ਼ੈਸਲਾ ਦੇ ਸਕਦਾ ਹੈ। ਤਦ ਅੱਗੇ ਕਿਹੋ ਜਿਹੇ ਹਾਲਾਤ ਹੋਣਗੇ ਜਾਂ ਕੀ ਇਹ ਆਖ਼ਰੀ ਫ਼ੈਸਲਾ ਹੋਵੇਗਾ ਤੇ ਸਾਰੀਆਂ ਧਿਰਾਂ ਨੂੰ ਇਸ ਫ਼ੈਸਲੇ ਉੱਤੇ ਆਪਣੀ ਸਹਿਮਤੀ ਦੇਣੀ ਹੋਵੇਗੀ।

 

 

ਅਦਾਲਤੀ ਫ਼ੈਸਲੇ ਤੋਂ ਬਾਅਦ ਹਰੇਕ ਧਿਰ ਕੋਲ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਦਾ ਮੌਕਾ ਰਹੇਗਾ। ਕੋਈ ਧਿਰ ਫ਼ੈਸਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਮੁੜ–ਵਿਚਾਰ (ਨਜ਼ਰਸਾਨੀ) ਪਟੀਸ਼ਨ ਦਾਇਰ ਕਰ ਸਕਦਾ ਹੈ; ਜਿਸ ਉੱਤੇ ਬੈਂਚ ਸੁਣਵਾਈ ਕਰ ਸਕਦਾ ਹੈ। ਅਦਾਲਤ ਨੇ ਇਹ ਤੈਅ ਕਰਨਾ ਹੋਵੇਗਾ ਕਿ ਉਹ ਪੁਨਰ–ਵਿਚਾਰ ਪਟੀਸ਼ਨ ਨੂੰ ਅਦਾਲਤ ਵਿੱਚ ਸੁਣੇ ਜਾਂ ਫਿਰ ਚੈਂਬਰ ਵਿੱਚ ਸੁਣੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC Verdict over Ayodhya not be final could be challenged