ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਮਾਮਲੇ ’ਤੇ SC ’ਚ ਸੁਣਵਾਈ 14 ਮਈ ਨੂੰ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਮਗਰੋਂ ਉਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਨ ਦੇ ਮਾਮਲੇ ਚ ਸੁਪਰੀਮ ਕੋਰਟ ਮੰਗਲਵਾਰ ਨੂੰ ਸੁਣਵਾਈ ਕਰੇਗੀ। ਇਸ ਮਾਮਲੇ ਚ ਭਾਜਪਾ ਦੀ ਦੋਸ਼ੀ ਔਰਤ ਵਰਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਔਰਤ ਨੇ ਅਪੀਲ ਦਾਇਰ ਕਰਕੇ ਸੁਪਰੀਮ ਕੋਰਟ ਤੋਂ ਤੁਰੰਤ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ।

 

 

ਭਾਜਪਾ ਯੁਵਾ ਮੋਰਚਾ ਦੀ ਆਗੂ ਪ੍ਰਿਯੰਕਾ ਸ਼ਰਮਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਫੇਸਬੁੱਕ ਤੇ ਅਜਿਹੀ ਫ਼ੋਟੋ ਸਾਂਝੀ ਕੀਤੀ ਸੀ ਜਿਸ ਵਿਚ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਤਸਵੀਰ ਚ ਫ਼ੋਟੋਸ਼ਾਪ ਦੁਆਰਾ ਮਮਤਾ ਬੈਨਰਜੀ ਦਾ ਚਿਹਰਾ ਲਗਾਇਆ ਗਿਆ ਸੀ।

 

 

ਦੱਸ ਦੇਈਏ ਕਿ ਪ੍ਰਿਯੰਕ ਚੋਪੜਾ ਦੀ ਇਹ ਤਸਵੀਰ ਨਿਊਯਾਰਕ ਚ ਕਰਵਾਏ ਗਏ ਮੇਟ ਗਾਲਾ ਸਮਾਗਮ ਦੀ ਸੀ। ਪ੍ਰਿਯੰਕਾ ਸ਼ਰਮਾ ਖਿਲਾਫ ਦਾਸਨਗਰ ਪੁਲਿਸ ਥਾਣੇ ਚ ਸ਼ਿਕਾਇਤ ਦਰਜ ਕੀਤੀ ਗਈ ਹੈ।

 

 

ਪ੍ਰਿਯੰਕਾ ਸ਼ਰਮਾ ਦੀ ਗ੍ਰਿਫਤਾਰੀ ਮਗਰੋਂ ਭਾਜਪਾ ਅਤੇ ਸੋਸ਼ਲ ਮੀਡੀਆ ਦੇ ਹੋਰਨਾਂ ਖਪਤਕਾਰਾਂ ਨੇ ਵਿਰੋਧ ਪ੍ਰਗਟਾਇਆ ਹੈ। ਉਕਤ ਔਰਤ ਗ੍ਰਿਫ਼ਤਾਰੀ ਮਗਰੋਂ ਨਿਆਇਕ ਹਿਰਾਸਤ ਚ ਹੈ। 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sc will hear request of BJP worker on morphed images of Mamata Banerjee case