ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਸਿਧਾਰਥ ਮਾਲਿਆ ਤੋਂ ਵੀ ਵੱਡੇ ਘੁਟਾਲੇਬਾਜ਼ ਆ ਰਹੇ ਸਾਹਮਣੇ

ਭਾਰਤ 'ਚ ਸਿਧਾਰਥ ਮਾਲਿਆ ਤੋਂ ਵੀ ਵੱਡੇ ਘੁਟਾਲੇਬਾਜ਼ ਆ ਰਹੇ ਸਾਹਮਣੇ

ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਣਬੁੱਝ ਕੇ ਡੀਫ਼ਾਲਟਰ ਹੋਏ ਲੋਕਾਂ ਦੀ ਸੂਚੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਸਿਧਾਰਥ ਮਾਲਿਆ ਤੋਂ ਵੀ ਵੱਡਾ ਘੁਟਾਲੇਬਾਜ਼ ਸਾਹਮਣੇ ਆਇਆ ਹੈ।

 

 

ਇਸ ਸੂਚੀ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਸਥਿਤ ਕਾਰੋਬਾਰੀ ਕੈਲਾਸ਼ ਸਹਾਰਾ ਦੀ ਰੁਚੀ ਸੋਇਆ ਤੇ ਮੁਰੈਨਾ ਦੇ ਰਮੇਸ਼ ਚੰਦਰ ਗਰਗ ਦੀ ਕੇਐੱਸ ਆਇਲ ਦਾ ਨਾਂਅ ਇਸ ਸੂਚੀ ਵਿੱਚ ਸ਼ਾਮਲ ਹੈ।

 

 

RBI ਦੀ ਇਸ ਸੂਚੀ ਮੁਤਾਬਕ ਕੈਲਾਸ਼ ਸਹਾਰਾ ਦੀ ਰੁਚੀ ਸੋਇਆ ਕਾਰੋਬਾਰੀ ਅਤੇ ਭਗੌੜੇ ਵਿਜੇ ਮਾਲਿਆ ਤੋਂ ਦੋ ਕਦਮ ਉੱਤੇ ਹੈ। ਕੈਲਾਸ਼ ਸਹਾਰਾ ਦੇ ਕਰਜ਼ਾ ਅਦਾ ਨਾ ਕਰ ਸਕਣ ਦੀ ਰਕਮ 3,225 ਕਰੋੜ ਰੁਪਏ ਹੈ; ਜਦ ਕਿ ਸਿਧਾਰਥ ਮਾਲਿਆ ਦੀ ਕੁੱਲ ਬਕਾਇਆ ਰਕਮ 2,488 ਕਰੋੜ ਰੁਪਏ ਹੈ।

 

 

ਕਰਜ਼ਾ ਦੇਣ ਵਾਲੇ ਰੁਚੀ ਸੋਇਆ ਕੰਪਨੀ ਨੂੰ NCLT ਲੈ ਗਏ ਹਨ; ਜਿੱਥੇ ਦੀਵਾਲ਼ਾ ਕਾਨੂੰਨ ਅਧੀਨ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

 

 

ਮੁਰੈਨਾ ਦੇ ਰਮੇਸ਼ ਚੰਦਰ ਗਰਗ ਦੀ ਕੇਐੱਸ ਆਇਲ ਮਿਲ ਉੱਤੇ ਕੁੱਲ ਡੀਫ਼ਾਲਟ ਕੀਤੇ ਕਰਜ਼ੇ ਦੀ ਰਕਮ 1,026 ਕਰੋੜ ਰੁਪਏ ਹੈ।

 

 

ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਦੇਸ਼ ’ਚ ਬੈਂਕਾਂ ਨਾਲ ਘੁਟਾਲੇ ਕਰਨ ਦਾ ਰੁਝਾਨ ਕੁਝ ਵਧਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scammers bigger than Sidhartha Mallya come into fore