ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਘੁਟਾਲੇਬਾਜ਼ ਨੀਰਵ ਮੋਦੀ ਦਾ 100 ਕਰੋੜੀ ਬੰਗਲਾ ਢਾਹਿਆ

ਮਹਾਰਾਸ਼ਟਰ 'ਚ ਘੁਟਾਲੇਬਾਜ਼ ਨੀਰਵ ਮੋਦੀ ਦਾ 100 ਕਰੋੜੀ ਬੰਗਲਾ ਢਾਹਿਆ

ਪੰਜਾਬ ਨੈਸ਼ਨਲ ਬੈਂਕ ਵਿੱਚ ਲਗਭਗ 13 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਦੇ ਲਗਭਗ 100 ਕਰੋੜ ਰੁਪਏ ਕੀਮਤ ਦੇ ਆਲੀਸ਼ਾਨ ਬੰਗਲੇ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਅਲੀਬਾਗ਼ ਸਮੁੰਦਰੀ ਕੰਢੇ ਕੋਲ਼ ਬਣੇ ਇਸ ਨਾਜਾਇਜ਼ ਬੰਗਲੇ ਨੂੰ ਤੋੜਨ ਲਈ ਪ੍ਰਸ਼ਾਸਨਿਕ ਅਮਲਾ ਭਾਰੀ ਮਸ਼ੀਨਾਂ ਨਾਲ ਸ਼ੁੱਕਰਵਾਰ ਸਵੇਰੇ ਮੌਕੇ ’ਤੇ ਪਹੁੰਚਾਇਆ ਗਿਆ ਸੀ। ਇਸ ਬੰਗਲੇ ਨੂੰ ਤੋੜਨ ਵਿੱਚ ਲਗਭਗ ਇੱਕ ਹਫ਼ਤੇ ਦਾ ਸਮਾਂ ਲੱਗੇਗਾ।

 

 

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਜਿਸ ਬੰਗਲੇ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਹੋਈ, ਉਸ ਦਾ ਰਕਬਾ 33 ਹਜ਼ਾਰ ਵਰਗ ਫ਼ੁੱਟ ਹੈ, ਜਦ ਕਿ ਜ਼ਮੀਨ ਦਾ ਕੁੱਲ ਰਕਬਾ 70 ਹਜ਼ਾਰ ਵਰਗ ਫ਼ੁੱਟ ਹੈ। ਬੰਗਲਾ ਢਾਹੁਣ ਗਈ ਟੀਮ ਦੀ ਅਗਵਾਈ ਐੱਸਡੀਓ ਸ਼ਰਦ ਪਵਾਰ ਕਰ ਰਹੇ ਹਨ।

 

 

ਮੁੰਬਈ ਤੋਂ 90 ਕਿਲੋਮੀਟਰ ਦੂਰ ਸਥਿਤ ਇਸ ਬੰਗਲੇ ਨੂੰ ਉਦੋਂ ਦੇ ਕੁਲੈਕਟਰ ਐੱਸਓ ਸੋਨਾਵਨੇ ਨੇ ਕਾਨੂੰਨੀ ਐਲਾਨਿਆ ਸੀ ਪਰ ਮੌਜੂਦਾ ਕੁਲੈਕਟਰ ਵਿਜੇ ਸੂਰਿਆਵੰਸ਼ੀ ਨੇ ਉਸ ਨੂੰ ਗ਼ੈਰ–ਕਾਨੂੰਨੀ ਐਲਾਨ ਦਿੱਤਾ। ਘੁਟਾਲੇਬਾਜ਼ ਨੀਰਵ ਮੋਦੀ ਨੇ 2009–10 ਦੌਰਾਨ ਅਲੀਬਾਗ ਸਮੁੰਦਰੀ ਕੰਢੇ ਲਾਗੇ ਬਣੇ ਇਸ ਬੰਗਲੇ ਵਿੱਚ ਬਹੁਤ ਸਾਰੀਆਂ ਸ਼ਾਹੀ ਪਾਰਟੀਆਂ ਦਿੱਤੀਆਂ ਸਨ।

 

 

ਬੰਗਲਾ ਤੋੜਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਉੱਥੋਂ ਦੀਆਂ ਸਾਰੀਆਂ ਕੀਮਤੀ ਵਸਤਾਂ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕੱਢ ਕੇ ਉਨ੍ਹਾਂ ਨੂੰ ਕੁਲੈਕਟਰ ਦੇ ਦਫ਼ਤਰ ਵਿੱਚ ਜਮ੍ਹਾ ਕਰਵਾਇਆ ਗਿਆ। ਰਾਏਗੜ੍ਹ ਕੁਲੈਕਟ੍ਰੇਟ ਦੇ ਸੂਤਰਾਂ ਨੇ ਦੱਸਿਆ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਸੁਨੇਹਾ ਮਿਲਣ ਤੋਂ ਬਾਅਦ ਨੀਰਵ ਮੋਦੀ ਦਾ ਬੰਗਲਾ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਐੱਸਡੀਐੱਮ ਸ਼ਰਦ ਪਵਾਰ ਨੇ ਬੰਗਲਾ ਢਾਹੁਣ ਲਈ ਵੱਡੀਆਂ ਮਸ਼ੀਨਾਂ ਪਹਿਲਾਂ ਹੀ ਸੱਦ ਲਈਆਂ ਸਨ।

 

 

ਇੱਕ ਮਹੀਨਾ ਪਹਿਲਾਂ ਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਰਾਏਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੀਰਵ ਮੋਦੀ ਦਾ ਬੰਗਲਾ ਢਾਹੁਣ ਦਾ ਇਜਾਜ਼ਤ ਦਿੱਤੀ ਸੀ। ਵਾਤਾਵਰਣ ਮੰਤਰੀ ਰਾਮਦਾਸ ਕਦਮ ਨੇ ਵੀ ਸੂਬਾ ਸਕੱਤਰੇਤ ਵਿੱਚ ਰਾਏਗੜ੍ਹ ਦੇ ਡਿਪਟੀ ਕਮਿਸ਼ਨਰ ਵਿਜੇ ਸੂਰਿਆਵੰਸ਼ੀ ਨਾਲ ਸਮੁੰਦਰੀ ਕੰਢਿਆਂ ’ਤੇ ਬਣੇ ਨਾਜਾਇਜ਼ ਬੰਗਲਿਆਂ ਉੱਤੇ ਸਮੀਖਿਆ–ਮੀਟਿੰਗ ਪਿੱਛੋਂ ਉਨ੍ਹਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ।

ਨੀਰਵ ਮੋਦੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scamster Neerav Modi s Rs 100 Crore Bungalow Demolished in Maharashtra