ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ : ਸਕੂਲ ਬੱਸ ਖੱਡ `ਚ ਡਿੱਗੀ ਡਰਾਈਵਰ ਸਮੇਤ 7 ਬੱਚਿਆਂ ਦੀ ਮੌਤ

ਹਿਮਾਚਲ ਪ੍ਰਦੇਸ਼ : ਸਕੂਲ ਬੱਸ ਖੱਡ `ਚ ਡਿੱਗੀ, 6 ਬੱਚਿਆਂ ਦੀ ਮੌਤ,

ਹਿਮਾਚਲ ਪ੍ਰਦੇਸ਼ ਦੇ ਜਿ਼ਲ੍ਹਾ ਸਿਰਮੌਰ `ਚ ਸ਼ਨੀਵਾਰ ਦੀ ਸਵੇਰ ਨੂੰ ਇਕ ਪ੍ਰਾਈਵੇਟ ਸਕੂਲ ਦੀ ਬੱਸ ਖੱਡ `ਚ ਡਿੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਰੇਣੂਕਾ ਖੇਤਰ `ਚ ਸਿਰਮੌਰ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ `ਚ 6 ਸਕੂਲੀ ਵਿਦਿਆਰਥੀਆਂ ਸਮੇਤ ਡਰਾਈਵਰ ਦੀ ਮੌਕੇ `ਤੇ ਮੌਤ ਹੋ ਗਈ, ਜਦੋਂ ਕਿ 15 ਬੱਚੇ ਗੰਭੀਰ ਰੂਪ `ਚ ਜ਼ਖਮੀ ਹੋ ਗਏ ਦੱਸੇ ਜਾ ਰਹੇ ਹਨ।

 

ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਹੇਠਾਂ ਸੀ। ਸਿਰਮੌਰ ਦੇ ਡਿਪਟੀ ਕਮਿਸ਼ਨਰ ਲਲਿਤ ਜੈਨ ਨੇ ਦੱਸਿਆ ਕਿ ਇਸ ਹਾਦਸੇ `ਚ 14 ਬੱਚੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਸਕਾਨਕ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ।


ਬੱਸ `ਚ ਕੁਲ 16 ਲੋਕ ਸਵਾਰ ਸਨ। ਘਟਨਾ ਦੇ ਤੁਰੰਤ ਬਾਅਦ ਰਾਹਤ ਅਤੇ ਬਚਾਓ ਦਲ ਦੇ ਨਾਲ ਸਥਾਨਕ ਲੋਕ ਮੌਕੇ `ਤੇ ਪਹੁੰਚ ਗਏ। ਸ਼ੁਰੂਆਤ ਤੌਰ `ਤੇ ਅਜਿਹਾ ਲਗਦਾ ਹੈ ਕਿ ਗੱਡੀ ਡਰਾਈਵਰ ਮੋੜ ਦੇ ਕੋਲ ਗੱਡੀ ਦਾ ਕੰਟਰੋਲ ਖੋ ਬੈਠਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:school bus accident in sirmaur himachal pradesh 5 student dead