ਅਗਲੀ ਕਹਾਣੀ

​​​​​​​ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ–ਬੱਸ, 4 ਮਰੇ, ਕਈ ਵਿਦਿਆਰਥੀ ਜ਼ਖ਼ਮੀ

​​​​​​​ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ–ਬੱਸ, 7 ਵਿਦਿਆਰਥੀ ਜ਼ਖ਼ਮੀ

ਅੱਜ ਸੋਮਵਾਰ ਸਵੇਰੇ ਸ਼ਿਮਲਾ ਵਿੱਚ ਇੱਕ ਸਕੂਲ ਬੱਸ ਖੱਡ ਵਿੱਚ ਡਿੱਗ ਪਈ, ਜਿਸ ਕਾਰਨ ਬੱਸ ਡਰਾਇਵਰ ਤੇ ਤਿੰਨ ਵਿਦਿਆਰਥੀਆਂ ਸਮੇਤ ਚਾਰ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਕਈ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ।

 

 

ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਹੇਠਲੇ ਖਾਲਿਨੀ ਇਲਾਕੇ ਵਿੱਚ ਵਾਪਰਿਆ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ ਰਾਹਤ ਟੀਮਾਂ ਤੁਰੰਤ ਮੌਕੇ ’ਤੇ ਪੁੱਜੀਆਂ।

 

 

ਸਥਾਨਕ ਨਿਵਾਸੀਆਂ ਨੇ ਵਿਦਿਆਰਥੀਆਂ ਨੂੰ ਖੱਡ ਵਿੱਚੋਂ ਕੱਢਣ ਵਿੱਚ ਮਦਦ ਕੀਤੀ।

 

 

ਪਹਿਲਾਂ ਇਸ ਖ਼ਬਰ ਵਿੱਚ ਇਹ ਦੱਸਿਆ ਗਿਆ ਸੀ ਕਿ ਸਿਰਫ਼ 7 ਵਿਦਿਆਰਥੀ ਜ਼ਖ਼ਮੀ ਹੋਏ ਹਨ ਤੇ ਕੋਈ ਜਾਨ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ ਪਰ ਬਾਅਦ ਵਿੱਚ ਪਹਿਲਾਂ ਦੋ, ਫਿਰ ਤਿੰਨ ਤੇ ਹੁਣ ਚਾਰ ਵਿਅਕਤੀਆਂ ਦੇ ਮਰਨ ਦੀ ਖ਼ਬਰ ਆ ਗਈ ਹੈ।

 

 

ਜ਼ਖ਼ਮੀਆਂ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:School bus falls in gorge at Shimla 7 students injured