ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਮਈ ਤੱਕ ਬੰਦ ਰਹਿ ਸਕਦੀਆਂ ਹਨ ਵਿਦਿਅਕ ਸੰਸਥਾਵਾਂ ਸਣੇ ਇਹ ਥਾਵਾਂ 

ਕੋਵਿਡ -19 'ਤੇ ਮੰਤਰੀਆਂ ਦੇ ਸਮੂਹ (ਜੀਓਐਮ) ਨੇ ਸਿਫਾਰਸ਼ ਕੀਤੀ ਹੈ ਕਿ ਸਾਰੇ ਵਿਦਿਅਕ ਅਦਾਰੇ 15 ਮਈ ਤੱਕ ਬੰਦ ਰਹਿਣ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਸੋਚਣਾ ਹੈ ਕਿ ਇਸ ਨਾਲ ਸਕੂਲਾਂ ਅਤੇ ਕਾਲਜਾਂ 'ਚ ਇੱਕ ਤਰ੍ਹਾਂ ਨਾਲ ਗਰਮੀਆਂ ਦੀ ਛੁੱਟੀਆਂ ਨੂੰ ਮਿਲਾ ਕੇ ਜੂਨ ਦੇ ਅੰਤ ਤੱਕ ਬੰਦ ਰਹਿਣਗੇ। ਗਰਮੀਆਂ ਦੀਆਂ ਛੁੱਟੀਆਂ ਆਮ ਤੌਰ 'ਤੇ ਮਈ ਦੇ ਮੱਧ ਵਿੱਚ ਸ਼ੁਰੂ ਹੁੰਦੀਆਂ ਹਨ। 

 

ਇਸ ਤੋਂ ਇਲਾਵਾ ਲੋਕਾਂ ਦੀ ਸ਼ੂਮਲੀਅਤ ਵਾਲੀਆਂ ਸਾਰੀਆਂ ਧਾਰਮਿਕ ਗਤੀਵਿਧੀਆਂ ਉੱਤੇ 15 ਮਈ ਤੱਕ ਰੋਕ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਸਿਫਾਰਸ਼ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਭਾਵੇਂ 14 ਅਪ੍ਰੈਲ ਤੋਂ ਬਾਅਦ ਤਾਲਾਬੰਦੀ ਜਾਰੀ ਹੈ ਜਾਂ ਖ਼ਤਮ ਹੋ ਜਾਵੇ , ਵਿਦਿਅਕ ਸੰਸਥਾਵਾਂ ਅਤੇ ਧਾਰਮਿਕ ਗਤੀਵਿਧੀਆਂ ਵਾਲੇ ਸਥਾਨ ਬੰਦ ਰਹਿਣਗੇ।  
 

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਫ਼ੈਸਲਾ ਕੀਤਾ ਕਿ ਧਾਰਮਿਕ ਕੇਂਦਰਾਂ, ਸ਼ਾਪਿੰਗ ਮਾਲਾਂ ਅਤੇ ਵਿਦਿਅਕ ਅਦਾਰਿਆਂ ਨੂੰ 14 ਅਪ੍ਰੈਲ ਤੋਂ ਘੱਟੋ ਘੱਟ ਚਾਰ ਹਫ਼ਤਿਆਂ ਬਾਅਦ ਆਮ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। 14 ਅਪ੍ਰੈਲ ਮੌਜੂਦਾ ਲੌਕਡਾਉਨ ਦੀ ਆਖ਼ਰੀ ਤਾਰੀਖ ਹੈ। ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਦਿ ਸ਼ਾਮਲ ਹੋਏ।

 

ਧਾਰਮਿਕ ਸੰਗਠਨਾਂ ਨੂੰ 15 ਮਈ ਤੱਕ ਇਜਾਜ਼ਤ ਨਹੀਂ


ਜੀਓਐਮ ਨੇ ਸਿਫਾਰਸ਼ ਕੀਤੀ ਹੈ ਕਿ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਇੱਕ ਸਾਵਧਾਨੀ ਕਦਮ ਵਜੋਂ 15 ਮਈ ਤੱਕ ਗਤੀਵਿਧੀਆਂ ਸ਼ੁਰੂ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਜੀਓਐਮ ਦਾ ਗਠਨ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਝਾਅ ਦੇਣ ਲਈ ਕੀਤਾ ਗਿਆ ਹੈ।
 

ਕੋਰੋਨਾ ਵਾਇਰਸ ਦਾ ਲਾਗ ਫੈਲਣ ਤੋਂ ਰੋਕਣ ਲਈ ਕੀਤੇ ਗਏ 21 ਦਿਨਾਂ ਦੇ ਦੇਸ਼ ਵਿਆਪੀ ਲੌਕਡਾਊਨ ਨੂੰ ਅੱਗੇ ਵਧਾਏ ਜਾਣ ਜਾਂ ਨਹੀਂ ਵਧਾਏ ਜਾਣ ਦੀਆਂ ਅਟਕਲਾਂ ਵਿਚਕਾਰ, ਦੇਸ਼ ਭਰ ਵਿੱਚ ਧਾਰਮਿਕ ਕੇਂਦਰਾਂ, ਜਨਤਕ ਥਾਵਾਂ ਸਣੇ ਉਨ੍ਹਾਂ ਥਾਵਾਂ 'ਤੇ ਸਰਕਾਰ ਦੀ ਬਾਜ਼ ਅੱਖ ਰਹੇਗੀ ਜਿਥੇ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੇ ਜਮ੍ਹਾਂ ਹੋਣ ਦੀ ਸੰਭਾਵਨਾ ਹੋਵੇਗੀ।

..........
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:School college may remain closed in delhi up bihar mp rajasthan all india till 15 May lockdown will over on 14 April or not