ਬਿਹਾਰ ਦੀ ਰਾਜਧਾਨੀ ਪਟਨਾ ਚ ਇੱਕ ਸਕੂਲ ਪ੍ਰਿੰਸੀਪਲ ਤੇ 5ਵੀਂ ਜਮਾਤ ਦੀ 12 ਸਾਲਾਂ ਵਿਦਿਆਰਥਣ ਨਾਲ ਕਈ ਮਹੀਨਿਆਂ ਤੱਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਟਨਾ ਦੇ ਨਿਊ ਸੈਂਟਰਲ ਸਕੂਲ ਚ ਪ੍ਰਿੰਸੀਪਲ ਅਤੇ ਸਹਿਯੋਗੀ ਅਧਿਆਪਕ ਨੇ 5ਵੀਂ ਚ ਪੜ੍ਹਨ ਵਾਲੀ ਵਿਦਿਆਰਥਣ ਨਾਲ ਲਗਭਗ 9 ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ। ਪ੍ਰਿੰਸੀਪਲ ਨੇ ਬੱਚੀ ਨਾਲ ਬਲਾਤਕਾਰ ਕਰਨ ਦਾ ਮੋਬਾਈਲ ਚ ਵੀਡਿਓ ਵੀ ਬਣਾ ਲਿਆ ਸੀ ਜਿਸ ਨਾਲ ਉਹ ਸਾਡੀ ਬੱਚੀ ਨੂੰ ਬਲੈਕਮੇਲ ਕਰ ਰਿਹਾ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਗਰਭਵਤੀ ਹੋਈ ਇਹ ਬੱਚੀ ਅਚਾਨਕ ਇੱਕ ਦਿਨ ਆਪਣੀ ਮਾਂ ਸਾਹਮਣੇ ਉਲਟੀਆਂ ਕਰਨ ਲੱਗ ਪਈ।
ਫੁਲਵਾਰੀਸ਼ਰੀਫ ਥਾਣੇ ਦੇ ਇੰਸਪੈਕਟਰ ਮੁਹੰਮਦ ਕੈਸਰ ਆਲਮ ਮੁਤਾਬਕ ਨਿਊ ਸੈਂਟਰ ਸਕੂਲ ਚ ਪੜ੍ਹਨ ਵਾਲੀ ਇਸ ਪੀੜਤ ਬੱਚੀ ਨਾਲ ਇਸ ਸਕੂਲ ਦੇ ਪ੍ਰਿੰਸੀਪਲ ਰਾਜ ਸਿੰਘਾਨੀਆ ਉਰਫ ਅਰਵਿੰਦ ਕੁਮਾਰ ਅਤੇ ਸਹਿਯੋਗੀ ਅਧਿਆਪਕ ਅਭਿਸ਼ੇਕ ਨੇ ਕਈ ਮਹੀਨਿਆਂ ਤੱਕ ਬਦਫੈਲੀ ਕਰਦੇ ਰਹੇ। ਇਸ ਮਾਮਲੇ ਨੂੰ ਮਹਿਲਾ ਥਾਣੇ ਚ ਭੇਜ ਦਿੱਤਾ ਗਿਆ ਹੈ, ਨਾਲ ਹੀ ਦੋਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਕੂਲ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੀੜਤ ਪਰਿਵਾਰ ਨੇ ਆਪਣੀ ਸਿ਼ਕਾਇਤ ਚ ਦੱਸਿਆ ਕਿ ਲਗਭਗ 9 ਮਹੀਨੇ ਪਹਿਲਾਂ ਨਿਊ ਸੈਂਟਰਲ ਸਕੂਲ ਦੇ ਪ੍ਰਿੰਸੀਪਲ ਰਾਜ ਸਿੰਘਾਨੀਆ ਨੇ ਸਾਡੀ ਬੱਚੀ ਨਾਲ ਬਲਾਤਕਾਰ ਕੀਤਾ। ਜਦ ਇਸ ਘਟਨਾ ਦੀ ਜਾਣਕਾਰੀ ਸਕੂਲ ਦੇ ਅਧਿਆਪਕ ਅਭਿਸ਼ੇਕ ਨੂੰ ਮਿਲੀ ਤਾਂ ਉਸਨੇ ਵੀ ਮੌਕੇ ਦਾ ਫਾਇਦਾ ਚੁੱਕਦਿਆਂ ਸਾਡੀ ਬੱਚੀ ਨਾਲ ਕੁਕਰਮ ਕੀਤਾ। ਪੀੜਤ ਬੱਚੀ ਨੂੰ ਜਾਂਚ ਦੌਰਾਨ ਡਾਕਟਰ ਨੇ ਗਰਭਵਤੀ ਦੱਸਿਆ ਹੈ।
Patna: Principal and clerk of a school in Phulwari Sharif have been arrested for allegedly raping a class 5th student for over a period of 9 months, during which she also got pregnant. Principal says, 'I haven't done anything. Medical examination will establish everything'.#Bihar pic.twitter.com/Gh04ZJRv2H
— ANI (@ANI) September 20, 2018