ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇ ਮਹੀਨਿਆਂ ਬਾਅਦ ਕਸ਼ਮੀਰ ’ਚ ਮੁੜ ਖੁੱਲ੍ਹੇ ਸਕੂਲ

ਛੇ ਮਹੀਨਿਆਂ ਬਾਅਦ ਕਸ਼ਮੀਰ ’ਚ ਮੁੜ ਖੁੱਲ੍ਹੇ ਸਕੂਲ

ਕਸ਼ਮੀਰ ਵਾਦੀ ’ਚ ਅੱਜ ਲੰਮੇ ਸਮੇਂ ਬਾਅਦ ਸਕੂਲ ਖੁੱਲ੍ਹ ਰਹੇ ਹਨ। ਖ਼ਬਰ ਏਜੰਸੀ ਪੀਟੀਆਈ ਨੇ ਜੰਮੂ–ਕਸ਼ਮੀਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੰਮੂ–ਕਸ਼ਮੀਰ ’ਚ ਅੱਜ ਸਕੂਲ ਖੁੱਲ੍ਹਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

 

 

ਕਸ਼ਮੀਰ ਵਾਦੀ ’ਚ ਧਾਰਾ–370 ਹਟਣ ਤੋਂ ਬਾਅਦ ਬੀਤੇ ਵਰ੍ਹੇ ਅਗਸਤ ਮਹੀਨੇ ’ਚ ਸਕੂਲ ਬੰਦ ਕਰ ਦਿੱਤੇ ਗਏ ਸਨ। ਸਰਕਾਰ ਨੇ ਪਿਛਲੇ ਸਾਲ ਦੇ ਅੰਤ ਤੱਕ ਸਕੂਲ ਸੁਚਾਰੂ ਤਰੀਕੇ ਚਲਾਉਣ ਲਈ ਬਹੁਤ ਜਤਨ ਕੀਤੇ ਪਰ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਕਿਉਂਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਸਨ।

 

 

ਕਸ਼ਮੀਰ ਦੇ ਸਕੂਲੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਹੰਮਦ ਯੂਨਸ ਮਲਿਕ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ੍ਰੀਨਗਰ ਨਗਰ ਨਿਗਮ ਅਧੀਨ ਆਉਂਦੇ ਸਕੂਲ ਦੀ ਟਾਈਮਿੰਗ ਸਵੇਰੇ 10 ਵਜੇ ਤੋਂ ਸ਼ਾਮੀਂ 3 ਵਜੇ ਤੱਕ ਰਹੇਗੀ; ਜਦ ਕਿ ਬਾਕੀ ਦੇ ਕਸ਼ਮੀਰ ਡਿਵੀਜ਼ਨ ’ਚ ਸਕੂਲਾਂ ਦੀ ਟਾਈਮਿੰਗ ਸਵੇਰੇ 10:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ ਰਹੇਗੀ।

 

 

ਉਨ੍ਹਾਂ ਅਧਿਆਪਕਾਂ ਨੁੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਪੜ੍ਹਾਈ ਉੱਤੇ ਖ਼ਾਸ ਧਿਆਨ ਦੇਣ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਜੋ ਨੁਕਸਾਨ ਹੋਇਆ ਹੈ, ਉਸ ਨੂੰ ਪੂਰਾ ਕਰਨ ਲਈ ਅਸੀਂ ਹੋਰ ਵਧੇਰੇ ਜ਼ੋਰ ਦੇਈਏ ਤੇ ਵਿਦਿਆਰਥੀਆਂ ਦੇ ਸਿਲੇਬਸ ਸਮੇਂ–ਸਿਰ ਮੁਕੰਮਲ ਕਰੀਏ।

 

 

ਫ਼ੀਲਡ ਅਫ਼ਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਸਕੂਲਾਂ ਦਾ ਲਗਾਤਾਰ ਨਿਰੀਖਣ ਕਰਨ ਤੇ ਇਹ ਯਕੀਨੀ ਬਣਾਉਣ ਕਿ ਸਮੇਂ ਸਿਰ ਸਾਰੇ ਪਾਠਕ੍ਰਮ ਮੁਕੰਮਲ ਕੀਤੇ ਜਾ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Schools in Kashmir reopen after Six Month long vacation