ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਨ ਦੀ ਸਤ੍ਹਾ ’ਤੇ ਬੇਕਾਬੂ ਹੋ ਕੇ ਕਿਉਂ ਤੇ ਕਿਵੇਂ ਡਿੱਗਾ ਸੀ ਵਿਕਰਮ–ਲੈਂਡਰ, ਇੱਥੇ ਪੜ੍ਹੋ…

ਚੰਨ ਦੀ ਸਤ੍ਹਾ ’ਤੇ ਬੇਕਾਬੂ ਹੋ ਕੇ ਕਿਉਂ ਤੇ ਕਿਵੇਂ ਡਿੱਗਾ ਸੀ ਵਿਕਰਮ–ਲੈਂਡਰ, ਇੱਥੇ ਪੜ੍ਹੋ…

ਚੰਦਰਯਾਨ–2 ਦੇ ਲੈਂਡਰ ‘ਵਿਕਰਮ’ ਨੂੰ ਆਖ਼ਰੀ ਵੇਲੇ ਚੰਨ ਦੀ ਸਤ੍ਹਾ ਉੱਤੇ ਉਤਾਰਨ ਲਈ 50 ਡਿਗਰੀ ਕੋਣ ਉੱਤੇ ਘੁਮਾਉਣ ਦੀ ਕੋਸ਼ਿਸ਼ ਹੋਈ ਸੀ ਪਰ ਉਸ ਦੀ ਰਫ਼ਤਾਰ ਵੱਧ ਹੋਣ ਕਾਰਨ ਇੱਕ ਝਟਕੇ ਨਾਲ ਉਹ 410 ਡਿਗਰੀ ਘੁੰਮ ਗਿਆ ਤੇ ਕਲਾਬਾਜ਼ੀ ਖਾਂਦਿਆਂ ਚੰਨ ਦੀ ਸਤ੍ਹਾ ਉੱਤੇ ਜਾ ਡਿੱਗਾ। ‘ਵਿਕਰਮ’ ਦੇ ਹਾਦਸਾਗ੍ਰਸਤ ਹੋਣ ਬਾਰੇ ਜਾਂਚ–ਰਿਪੋਰਟ ਵਿੱਚ ਇਹ ਨਵੀਂ ਗੱਲ ਸਾਹਮਣੇ ਆਈ ਹੈ।

 

 

ਚੰਦਰਯਾਨ–2 ਮਿਸ਼ਨ ਨਾਕਾਮ ਹੋਣ ਦੇ ਕਾਰਨਾਂ ਦੀ ਜਾਂਚ ਲਈ ਬਣੀ ਮਾਹਿਰਾਂ ਦੀ ਕਮੇਟੀ ਨੇ ਕੁਝ ਸਮਾਂ ਪਹਿਲਾਂ ਪੁਲਾੜ ਕਮਿਸ਼ਨ ਨੂੰ ਸੌਂਪੀ ਆਪਣੀ ਅੰਤਿਮ ਰਿਪੋਰਟ ’ਚ ਕਿਹਾ ਹੈ ਕਿ ਵਿਕਰਮ ਦੀ ਰਫ਼ਤਾਰ ਨੂੰ ਬੇਕਾਬੂ ਨਾ ਕਰ ਸਕਣ ਵਿੱਚ ਸਭ ਤੋਂ ਵੱਡੀ ਗ਼ਲਤੀ ਹੋਈ। ਚੇਤੇ ਰਹੇ ਕਿ ਪਿਛਲੇ ਵਰ੍ਹੇ 7 ਸਤਬੰਰ ਤੜਕੇ ‘ਵਿਕਰਮ’ ਚੰਨ ਦੀ ਸਤ੍ਹਾ ਉੱਤੇ ਲੈਂਡ ਕਰਨ ਤੋਂ ਪਹਿਲਾਂ ਹੀ ਹਾਦਸਾਗ੍ਰਸਤ ਹੋ ਗਿਆ ਸੀ।

 

 

ਚੰਨ ਤੋਂ ਲਗਭਗ 30 ਕਿਲੋਮੀਟਰ ਦੀ ਉਚਾਈ ‘ਵਿਕਰਮ’ ਜਦੋਂ ਆਰਬਿਟਰ ਤੋਂ ਵੱਖ ਹੋਇਆ, ਤਾਂ ਉਸ ਦੀ ਰਫ਼ਤਾਰ 1680 ਮੀਟਰ ਪ੍ਰਤੀ ਸੈਕੰਡ ਸੀ; ਉਸ ਵਿੱਚ ਚਾਰ ਇੰਜਣ ਲੱਗੇ ਹੋਏ ਸਨ; ਜਿਨ੍ਹਾਂ ਨੂੰ ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ – ISRO) ਵੱਲੋਂ ਕੰਟਰੋਲ ਕੀਤਾ ਜਾ ਰਿਹਾ ਸੀ। ਲੈਂਡਰ ਜਦੋਂ ਚੰਨ ਦੇ 7 ਕਿਲੋਮੀਟਰ ਨੇੜੇ ਪੁੱਜਾ, ਤਦ ਤੱਕ ਤਾਂ ਸਭ ਠੀਕ ਸੀ ਪਰ ਇਸ ਦੀ ਰਫ਼ਤਾਰ ਉੱਤੇ ਲੋੜੀਂਦਾ ਕਾਬੂ ਨਹੀਂ ਪਾਇਆ ਜਾ ਸਕਿਆ।

 

 

‘ਵਿਕਰਮ’ ਜਦੋਂ ਚੰਨ ਦੇ ਦੱਖਣੀ ਧਰੁਪ ਦੇ ਨਿਰਧਾਰਤ ਸਥਾਨ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ ’ਤੇ ਸੀ, ਤਦ ਉਸ ਦੀ ਰਫ਼ਤਾਰ ਘੱਟ ਹੋ ਕੇ 146 ਮੀਟਰ ਪ੍ਰਤੀ ਸੈਕੰਡ ’ਤੇ ਆ ਗਈ ਸੀ ਭਾਵ 500 ਕਿਲੋਮੀਟਰ ਪ੍ਰਤੀ ਘੰਟਾ। ਇਹ ਰਫ਼ਤਾਰ ਲੈਂਡਿੰਗ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ। ਤੈਅ ਯੋਜਨਾ ਅਧੀਨ ਰਫ਼ਤਾਰ ਨੂੰ ਹੁਣ ਤੱਕ ਬਹੁਤ ਘੱਟ ਹੋ ਜਾਣਾ ਚਾਹੀਦਾ ਸੀ; ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਸੀ।

 

 

ਦੂਜੇ, ‘ਵਿਕਰਮ’ ਟੇਢਾ ਵੀ ਹੋ ਗਿਆ ਸੀ, ਜਿਸ ਨੂੰ 50 ਡਿਗਰੀ ਘੁਮਾਉਣ ਦੀ ਜ਼ਰੂਰਤ ਸੀ। ਤਦ ਹੀ ਉਹ ਸਤ੍ਹਾ ਉੱਤੇ ਖੜ੍ਹਾ ਹੋਣ ਦੀ ਹਾਲਤ ’ਚ ਹੁੰਦਾ। ਇਯੇ ਤੇਜ਼ ਰਫ਼ਤਾਰ ਨਾਲ ਜਦੋਂ ਉਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦਿਆਂ 50 ਡਿਗਰੀ ਘੁਮਾਇਆ ਗਿਆ, ਤਾਂ ਉਹ ਬੇਕਾਬੂ ਹੋ ਕੇ ਝਟਕੇ ਨਾਲ 410 ਡਿਗਰੀ ਘੁੰਮ ਗਿਆ; ਭਾਵ ਇੱਕ ਚੱਕਰ ਪੂਰਾ ਖਾਣ ਤੋਂ ਵੀ ਵੱਧ ਘੁੰਮ ਗਿਆ। ਤੇਜ਼ ਰਫ਼ਤਾਰ ਤੇ ਉਸ ਪਲਟੀ ਨਾਲ ਉਹ ਪੂਰੀ ਤਰ੍ਹਾਂ ਬੇਕਾਬੂ ਕੇ ਚੰਨ ਦੀ ਸਤ੍ਹਾ ਉੱਤੇ ਜਾ ਡਿੱਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scientists found How and Why Vikram Lander fell on Moon s surface