ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SCO ਸਿਖਰ ਸੰਮੇਲਨ: ਬਿਸ਼ਕੇਕ ’ਚ PM ਮੋਦੀ ਨੇ ਕੀਤੀ ਚੀਨੀ ਰਾਸ਼ਟਰਪਤੀ ਜਿਨਪਿੰਗ ਨਾਲ ਮੁਲਾਕਾਤ

ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਬਿਸ਼ਕੇਕ ਸਿਖਰ ਸੰਮੇਲਨ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਡੈਲੀਗੇਸ਼ਨ ਪੱਧਰ ਦੀ ਮੁਲਾਕਾਤ ਕੀਤੀ। ਪੀਐਮ ਮੋਦੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਦੋਪੱਖੀ ਮੁਲਾਕਾਤ ਕਰਨਗੇ।

 

ਸ਼ੰਘਾਈ ਸਹਿਯੋਗ ਸੰਗਠਨ ਦੇ 2019 ਦਾ ਸਿਖਰ ਸੰਮੇਲਨ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਚ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ ਜਿਹੜਾ ਕਿ 14 ਜੂਨ ਤਕ ਚਲੇਗਾ।

 

ਪ੍ਰਧਾਨ ਮੰਤਰੀ ਦਾ ਜਹਾਜ਼ ਬਿਸ਼ਕੇਕ ਪਹੁੰਚਣ ਲਈ ਲੰਬਾ ਰਸਤਾ ਤੈਅ ਕਰਕੇ ਇੱਥੇ ਪਹੁੰਚਿਆ ਹੈ। ਪੀਐਮ ਮੋਦੀ ਦਾ ਜਹਾਜ਼ ਪਾਕਿ ਦੇ ਹਵਾਈ ਖੇਤਰ ਤੋਂ ਲੰਘਣ ਦੀ ਮਿਲੀ ਇਜਾਜ਼ਤ ਦੇ ਬਾਵਜੂਦ ਓਮਾਨ, ਇਰਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਹਵਾਈ ਖੇਤਰ ਚੋਂ ਹੋ ਕੇ ਬਿਸ਼ਕੇਕ ਪਹੁੰਚਿਆ।

 

ਦੱਸਣਯੋਗ ਹੈ ਕਿ ਦੁਬਾਰਾ ਪ੍ਰਧਾਨ ਮੰਤਰੀ ਬਣਨ ਮਗਰੋਂ ਪੀਐਮ ਮੋਦੀ ਦਾ ਐਸਸੀਓ ਪਹਿਲਾਂ ਵੱਡਾ ਅੰਤਰਰਾਜੀ ਸੰਮੇਲਨ ਹੈ। ਐਸਸੀਓ, ਚੀਨ ਦੀ ਅਗਵਾਈ ਵਾਲਾ 8 ਮੈਂਬਰੀ ਆਰਥਕ ਅਤੇ ਸੁਰੱਖਿਆ ਸਮੂਹ ਹੈ ਜਿਸ ਚ ਭਾਰਤ ਅਤੇ ਪਾਕਿਸਤਾਨ ਨੂੰ 2017 ਚ ਸ਼ਾਮਲ ਕੀਤਾ ਗਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SCO Summit 2019 live updates PM Modi in Bishkek hold talks with several leaders