ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INS VELA ਪਣਡੁੱਬੀ ਚੁੱਪ-ਚਪੀਤੇ ਦੇਵੇਗੀ ਮਿਸ਼ਨ ਨੂੰ ਅੰਜਾਮ

ਭਾਰਤੀ ਸਮੁੰਦਰੀ ਫ਼ੌਜ ਨੇ ਸੋਮਵਾਰ ਨੂੰ ਸਕਾਰਪੀਅਨ ਲੜੀ ਦੀ ਚੌਥੀ ਪਣਡੁੱਬੀ ਵੇਲਾ ਦੀ ਘੁੰਢ ਚੁਕਾਈ ਕੀਤੀ। ਫਰਾਂਸ ਦੀ ਮਦਦ ਨਾਲ ਭਾਰਤ ਚ ਬਣਨ ਵਾਲੀ 6 ਪਣਡੁੱਬੀਆਂ ਚੋਂ ਇਹ ਚੌਥੀ ਹੈ। ਇਸ ਦਾ ਟੀਚਾ ਸਹੱਤਵਪੂਰਨ ਸਮੁੰਦਰੀ ਖੇਤਰ ਚ ਭਾਰਤ ਦੀ ਰੱਖਿਆ ਤੇ ਸੁਰੱਖਿਆ ਯੋਗਤਾ ਵਧਾਉਣ ਹੈ।

 

ਸਮੁੰਦਰੀ ਫ਼ੌਜ ਦੇ ਇਕ ਅਫ਼ਸਰ ਮੁਤਾਬਕ ਰੱਖਿਆ ਬੇੜੇ ਚ ਸ਼ਾਮਲ ਕਰਨ ਤੋਂ ਪਹਿਲਾਂ ਭਾਰਤੀ ਸਮੁੰਦਰੀ ਫ਼ੌਜ ਹਾਲੇ ਇਸ ਦੇ ਕਈ ਪ੍ਰੀਖਣ ਕਰੇਗੀ। ਉਨ੍ਹਾਂ ਕਿਹਾ ਕਿ ਇਸ ਲੜੀ ਦੀ 5ਵੀਂ ਪਣਡੁੱਬੀ ਵੀ ਛੇਤੀ ਹੀ ਹਾਜ਼ਰ ਹੋ ਜਾਵੇਗੀ। ਵੇਲਾ ਤੋਂ ਪਹਿਲਾਂ ਕਾਲਵਰੀ, ਖੰਡੇਰੀ ਅਤੇ ਕਰੰਜ ਪਣਡੁੱਬੀਆਂ ਨੂੰ ਲਾਂਚ ਕੀਤਾ ਜਾ ਚੁੱਕਾ ਹੈ।  

 

ਆਈਐਨਐਸ ਵੇਲਾ ਨੂੰ ਸਭ ਤੋਂ ਪਹਿਲਾਂ ਭਾਰਤੀ ਸਮੁੰਦਰੀ ਫ਼ੌਜ ਦੀ ਸੇਵਾ ਚ 31 ਅਗਸਤ 1973 ਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਨੇ 37 ਸਾਲ ਤਕ ਆਪਣੀਆਂ ਸੇਵਾਵਾਂ ਦਿੱਤੀਆਂ। ਇਹ ਦੇਸ਼ ਦੀ ਸਭ ਤੋਂ ਪੁਰਾਣੀ ਪਣਡੁੱਬੀ ਹੈ। 25 ਜੂਨ 2010 ਨੂੰ ਇਸ ਨੂੰ ਰਿਟਾਇਰ ਕਰ ਦਿੱਤਾ ਗਿਆ ਸੀ।

 

ਕਿਹਾ ਜਾ ਰਿਹਾ ਹੈ ਕਿ ਇਹ ਪਣਡੁੱਬੀਆਂ ਹੁਣ ਤਕ ਦੀਆਂ ਬੇਹੱਦ ਆਧੁਨਿਕ ਪਣਡੁੱਬੀਆਂ ਹਨ। ਕੰਪਨੀ ਮੁਤਾਬਕ 8 ਜੰਗੀ ਬੇੜਿਆਂ ਅਤੇ 5 ਪਣਡੁੱਬੀਆਂ ਦੀ ਉਸਾਰੀ ਦਾ ਕੰਮ ਜਾਰੀ ਹੈ। ਅਫ਼ਸਰ ਮੁਤਾਬਕ ਇਹ ਪਣਡੁੱਬੀਆਂ ਸਤਹਿ ਤੋਂ ਅਤੇ ਹੋਰਨਾਂ ਪਣਡੁੱਬੀਆਂ ਨਾਲ ਹੋਣ ਵਾਲੇ ਹਮਲੇ ਨੂੰ ਅਸਫਲ ਕਰਨ ਦੀ ਯੋਗਤਾ ਰੱਖਦੀਆਂ ਹਨ।

 

ਅਫ਼ਸਰ ਮੁਤਾਬਕ ਵੇਲਾ ਪਣਡੁੰਬੀ ਨੂੰ ਮੇਕ ਇਨ ਇੰਡੀਆ ਤਹਿਤ ਤਿਆਰ ਕੀਤਾ ਗਿਆ ਹੈ। ਇਹ ਆਧੁਨਿਕ ਪਣਡੁੱਬੀਆਂ ਕਿਸੇ ਵੀ ਮਿਸ਼ਨ ਨੂੰ ਚੱਪ-ਚਪੀਤੇ ਅੰਜਾਮ ਦੇ ਸਕਦੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scorpene class submarine INS Vela launched