ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਹੱਦ ’ਤੇ ਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ, ਦੋਵੇਂ ਦੇਸ਼ਾਂ ਦੇ ਜਵਾਨ ਜ਼ਖ਼ਮੀ

ਸਰਹੱਦ ’ਤੇ ਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ, ਦੋਵੇਂ ਦੇਸ਼ਾਂ ਦੇ ਜਵਾਨ ਜ਼ਖ਼ਮੀ

ਕੌਮਾਂਤਰੀ ਸਰਹੱਦ ਤੇ ਇੱਕ ਵਾਰ ਫਿਰ ਭਾਰਤ ਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਆਈ ਹੈ। ਇਹ ਘਟਨਾ ਅੱਜ ਉੱਤਰੀ ਸਿੱਕਿਮ ਦੇ ਨਾਕੂ ਲਾ ਸੈਕਟਰ ’ਚ ਵਾਪਰੀ ਹੈ।

 

 

ਭਾਰਤੀ ਫ਼ੌਜ ਦੇ ਸੂਤਰਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਉਂਝ ਇਹ ਖ਼ਬਰ ਲਿਖੇ ਜਾਣ ਤੱਕ ਭਾਰਤੀ ਫ਼ੌਜ ਨੇ ਅਧਿਕਾਰਤ ਤੌਰ ’ਤੇ ਇਸ ਘਟਨਾ ਬਾਰੇ ਕੁਝ ਨਹੀਂ ਕਿਹਾ ਸੀ ਪਰ ਸੂਤਰਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਹੱਥੋਪਾਈ ਹੋਈ ਹੈ।

 

 

ਚੇਤੇ ਰਹੇ ਇਸ ਖੇਤਰ ਵਿੰਚ ਸੜਕੀ ਆਵਾਜਾਈ ਦੀ ਕੋਈ ਸੁਵਿਧਾ ਨਹੀਂ ਹੈ ਤੇ ਹੈਲੀਕਾਪਟਰ ਸੇਵਾਵਾਂ ਰਾਹੀਂ ਹੀ ਇੰਥੇ ਰੱਖ–ਰਖਾਅ ਕੀਤਾ ਜਾਂਦਾ ਹੈ।

 

 

ਸੂਤਰਾਂ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਨਿਯਮਤ ਗਸ਼ਤ ਦੌਰਾਨ ਇਹ ਝੜਪ ਹੋਈ ਤੇ ਇਸ ਤੋਂ ਬਾਅਦ ਸਥਾਨਕ ਪੱਧਰ ਉੱਤੇ ਇਹ ਮਾਮਲਾ ਸੁਲਝਾ ਲਿਆ ਗਿਆ।

 

 

ਦੱਸਿਆ ਗਿਆ ਹੈ ਕਿ ਦੋਵੇਂ ਪਾਸਿਓਂ ਰਵੱਈਆ ਕੁਝ ਹਮਲਾਵਰ ਹੀ ਰਿਹਾ, ਜਿਸ ਕਾਰਨ ਦੋਵੇਂ ਧਿਰਾਂ ਦੇ ਫ਼ੌਜੀ ਮਾਮੂਲੀ ਜ਼ਖ਼ਮੀ ਹੋ ਗਏ।

 

 

ਨਾਕੂ ਲਾ ਸੈਕਟਰ ਮੂਗੂਥਾਂਗ ਤੋਂ ਅੱਗੇ ਸਥਿਤ ਹੈ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਅਸਥਾਈ ਤੇ ਥੋੜ੍ਹੀ ਮਿਆਦ ਲਈ ਇੱਕ–ਦੂਜੇ ਦੇ ਸਾਹਮਣੇ ਆਈਆਂ ਸਨ।

 

 

ਸੂਤਰਾਂ ਮੁਤਾਬਕ ਇਸ ਮੁੱਦੇ ਨੂੰ ਸਥਾਪਤ ਪ੍ਰੋਟੋਕੋਲ ਅਨੁਸਾਰ ਫ਼ੌਜੀਆਂ ਵੱਲੋਂ ਆਪਸੀ ਤੌਰ ’ਤੇ ਹੱਲ ਕਰ ਲਿਆ ਗਿਆ। ਨਾਲ ਹੀ ਦੱਸਿਆ ਗਿਆ ਕਿ ਅਜਿਹੀ ਝੜਪ ਬਹੁਤ ਸਮੇਂ ਬਾਅਦ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scuffle between Indian and Chinese Soldiers Jawans of Both sides injured