ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੇਨਈ ’ਚ CAA ਵਿਰੋਧੀ ਮੁਜ਼ਾਹਰੇ ਦੌਰਾਨ ਪੁਲਿਸ ਨਾਲ ਝੜਪਾਂ, 100 ਗ੍ਰਿਫ਼ਤਾਰ

ਚੇਨਈ ’ਚ CAA ਵਿਰੋਧੀ ਮੁਜ਼ਾਹਰੇ ਦੌਰਾਨ ਪੁਲਿਸ ਨਾਲ ਝੜਪਾਂ, 100 ਗ੍ਰਿਫ਼ਤਾਰ

ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਵਿਰੁੱਧ ਦੇਸ਼ ’ਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹਾਲੇ ਵੀ ਜਾਰੀ ਹਨ। ਸ਼ੁੱਕਰਵਾਰ ਨੂੰ ਚੇਨਈ ’ਚ ਵੀ CAA ਅਤੇ NRC ਵਿਰੁੱਧ ਰੋਸ ਮੁਜ਼ਾਹਰਾ ਹੋਇਆ। ਇਸ ਮੁਜ਼ਾਹਰੇ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਤੇ ਹੱਥੋਪਾਈ ਹੋਈ; ਜਿਸ ਤੋਂ ਬਾਅਦ ਪੁਲਿਸ ਨੇ ਲਗਭਗ 100 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ।

 

 

ਚੇਨਈ ਦੇ ਵਾਸ਼ਰਮੈਨਪੇਟ ’ਚ ਐੱਨਆਰਸੀ ਤੇ ਸੀਏਏ ਵਿਰੁੱਧ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਸਨ। ਉੱਥੇ ਬਹੁਤ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਮੌਜੂਦ ਸਨ ਤੇ ਉਹ CAA ਤੇ NRC ਵਿਰੁੱਧ ਨਾਅਰੇ ਲਾ ਰਹੇ ਸਨ। ਪੁਲਿਸ ਨੇ ਉੱਥੇ ਨਾਕੇ ਲਾਏ ਹੋਏ ਸਨ; ਜਿਸ ਨੂੰ ਮੁਜ਼ਾਹਰਾਕਾਰੀ ਹਟਾਉਣ ਦਾ ਜਤਨ ਕਰ ਰਹੇ ਸਨ।

 

 

ਇਸੇ ਦੌਰਾਨ ਉੱਥੇ ਝੜਪ ਹੋਈ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੱਥੋਪਾਈ ਵੀ ਹੋਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ।

 

 

 

ਖ਼ਬਰ ਏਜੰਸੀ ਏਐੱਨਆਈ ਨੇ ਇਸ ਪ੍ਰਦਰਸ਼ਨ ’ਚ ਝੜਪ ਦਾ ਇੱਕ ਵਿਡੀਓ ਫ਼ੁਟੇਜ ਵੀ ਜਾਰੀ ਕੀਤਾ ਹੈ। ਵਿਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਝੜਪ ਦੌਰਾਨ ਪ੍ਰਦਰਸ਼ਨਕਾਰੀ ਤੇ ਪੁਲਿਸ ਵੱਡੀ ਗਿਣਤੀ ’ਚ ਹਨ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਤੇ ਪ੍ਰਦਰਸ਼ਨਕਾਰੀ ਇੱਕ–ਦੂਜੇ ਨਾਲ ਭਿੜ ਰਹੇ ਹਨ।

 

 

ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਅੰਨਾ ਸਲਾਈ ’ਚ ਮਾਊਂਟ ਰੋਡ ਦਰਗਾਹ ਲਾਗੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਉਸ ਨੂੰ ਅਸਥਾਈ ਤੌਰ ’ਤੇ ਵਾਪਸ ਲੈ ਲਿਆ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scuffles with Police during Anti CAA Protest in Chennai 100 arrested