ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

328 ਫਰਾਰ ਅੱਤਵਾਦੀਆਂ ਦੀ ਦੇਸ਼ ਭਰ ’ਚ ਭਾਲ

328 ਫਰਾਰ ਅੱਤਵਾਦੀਆਂ ਦੀ ਦੇਸ਼ ਭਰ ’ਚ ਭਾਲ

ਭਗੌੜੇ ਚਲ ਰਹੇ 328 ਅੱਤਵਾਦੀਆਂ ਦੀ ਦੇਸ਼ ਭਰ ਵਿਚ ਭਾਲ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਪੁਲਿਸ ਜਨਰਲ ਡਾਇਰੈਕਟਰ (ਡੀਜੀਪੀ) ਰਾਹੀਂ ਪੁਲਿਸ ਅਫਸਰਾਂ ਨੂੰ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।  ਕਾਨਪੁਰ ਵਿਚ ਵੀ ਏਡੀਜੀ, ਆਈਜੀ ਅਤੇ ਐਸਐਸਪੀ ਨੂੰ ਇਕ ਖੂਫੀਆ ਪਾਕੇਟ ਡਾਇਰੀ ਭੇਜੀ ਗਈ ਹੈ।

 

ਇਸ ਵਿਚ ਇੰਡੀਅਨ ਮੁਜਾਹੀਦੀਨ, ਉਲਫਾ ਅਤੇ ਨਕਸਲੀਆਂ ਸਮੇਤ 12 ਤੋਂ ਜ਼ਿਆਦਾ ਅੱਤਵਾਦੀ ਸੰਗਠਨਾਂ ਦੇ ਸਰਗਰਮ ਮੈਂਬਰਾਂ ਦੀਆਂ ਫੋਟੋ ਸਮੇਤ ਬਿਊਰਾ ਦਿੱਤਾ ਗਿਆ ਹੈ।

 

ਅਫਸਰਾਂ ਮੁਤਾਬਕ ਜੰਮੂ ਕਸ਼ਮੀਰ ਨੂੰ ਲੈ ਕੇ ਹੋਏ ਹੁਣੇ ਫੈਸਲੇ ਬਾਅਦ ਕਈ ਅੱਤਵਾਦੀ ਸੰਗਠਨ ਸਰਗਰਮ ਹੋ ਗਏ ਹਨ। ਉਹ 15 ਅਗਸਤ ਦੇ ਪਹਿਲਾਂ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਲਈ ਗ੍ਰਹਿ ਮੰਤਰਾਲੇ ਨੇ ਡਾਇਰੀ ਵਿਚ ਦਰਜ ਖਰਤਨਾਕ ਅੱਤਵਾਦੀਆਂ ਦੇ ਬਿਊਰੇ ਦੇ ਆਧਾਰ ਉਤੇ ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਲਈ ਸਹਿਯੋਗ ਮੰਗਿਆ ਹੈ। 15 ਅਗਸਤ ਤੱਕ ਸੰਘਨ ਮੁਹਿੰਮ ਚਲਾਉਣ ਬਾਅਦ ਸਾਰੇ ਉਚ ਅਫਸਰਾਂ ਤੋਂ ਡਾਇਰੀ ਵਾਪਸ ਲੈ ਲਈ ਜਾਵੇਗੀ।

 

ਇਸ ਡਾਇਰੀ ਵਿਚ ਇੰਡੀਅਨ ਮੁਜਾਹਿਦੀਨ 14, ਲਸ਼ਕਰ ਏ ਤੋਇਬਾ 28, ਅੰਸਾਰ ਗਜਾਵਤ ਉਲਹਿੰਦ ਕਸ਼ਮੀਰ 03, ਹਿਜਬੁਲ ਮੁਜਾਹਿਦੀਨ 19, ਜੈਸ਼ ਏ ਮੁਹੰਮਦ 04, ਸਿਮੀ 22, ਜਮਾਤ ਉਲ ਮੁਜਾਹਿਦੀਨ ਬੰਗਲਾਦੇਸ਼ 06, ਅਲਕਾਇਦਾ 06, ਆਈਐਸਆਈਐਸ 10, ਸਿੱਖ ਅੱਤਵਾਦੀ 06, ਉਲਫਾ 08, ਪੀਪਲਜ਼ ਰੇਵਲਊਸ਼ਨਰੀ ਪਾਰਟੀ ਆਫ ਕਾਗਲੋ ਪਾਕਿ ਮਣੀਪੁਰ 06 ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਈ ਅੱਤਵਾਦੀ ਵੀ ਸਰਗਰਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Search of 328 absconding terrorists across the country