ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੋਂ ਘੁਸਪੈਠ ਕਰ ਕੇ ਕਠੂਆ ਇਲਾਕੇ ’ਚ ਪੁੱਜੇ 3 ਅੱਤਵਾਦੀਆਂ ਦੀ ਭਾਲ਼ ਜਾਰੀ

ਪਾਕਿ ਤੋਂ ਘੁਸਪੈਠ ਕਰ ਕੇ ਕਠੂਆ ਇਲਾਕੇ ’ਚ ਪੁੱਜੇ 3 ਅੱਤਵਾਦੀਆਂ ਦੀ ਭਾਲ਼ ਜਾਰੀ

ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਵਿਖੇ ਦੋ–ਤਿੰਨ ਅੱਤਵਾਦੀਆਂ ਦੀ ਘੁਸਪੈਠ ਦੇ ਖ਼ਦਸ਼ੇ ਕਾਰਨ ਸਾਰੀ ਰਾਤ ਉਨ੍ਹਾਂ ਦੀ ਭਾਲ਼ ਕੀਤੀ ਜਾਂਦੀ ਰਹੀ। ਸੁਰੱਖਿਆ ਬਲਾਂ ਨੇ ਦੇਰ ਰਾਤੀਂ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਦੀ ਬਹੁਤ ਬਾਰੀਕੀ ਨਾਲ ਤਲਾਸ਼ੀ ਲਈ। ਅੱਤਵਾਦੀਆਂ ਦੀ ਮਦਦ ਕਰਦੇ ਰਹੇ ਇੱਕ ਲੋਕਲ ਗਾਈਡ ਦੀ ਭਾਲ਼ ਵੀ ਕੀਤੀ ਜਾ ਰਹੀ ਹੈ।

 

 

ਅੱਜ ਹੀਰਾਨਗਰ ਸੈਕਟਰ ਵਿੱਚ ਪੰਜ ਕਿਲੋਮੀਟਰ ਘੇਰੇ ਵਿੱਚ ਆਉਣ ਵਾਲੇ 52 ਸਕੂਲ ਬੰਦ ਕਰ ਦਿੱਤੇ ਗਏ ਹਨ।

 

 

ਇਸ ਤੋਂ ਪਹਿਲਾਂ ਬੀਤੀ 12 ਸਤੰਬਰ ਨੂੰ ਕਠੂਆ ਤੋਂ ਹੀ ਪੁਲਿਸ ਨੇ ਹਥਿਆਰ ਤੇ ਅਸਲਾ ਲਿਜਾ ਰਹੇ ਇੱਕ ਟਰੱਕ ਨੂੰ ਫੜਿਆ ਸੀ। ਅੱਤਵਾਦੀਆਂ ਕੋਲੋਂ ਚਾਰ ਏਕੇ–56, ਦੋ ਏਕੇ–47, ਛੇ ਮੈਗਜ਼ੀਨ ਤੇ 180 ਕਾਰਤੂਸ ਬਰਾਮਦ ਕੀਤੇ ਗਏ ਸਨ।

 

 

ਇਹ ਅੱਤਵਾਦੀ ਕਸ਼ਮੀਰ ਵਾਦੀ ਵਿੱਚ ਸਰਗਰਮ ਅੱਤਵਾਦੀਆਂ ਦੀ ਮਦਦ ਨਾਲ ਪਠਾਨਕੋਟ ’ਚ ਬਮਿਆਲ ਸਰਹੱਦ ਤੋਂ ਹੁੰਦੇ ਹੋਏ ਕੌਮਾਂਤਰੀ ਸਰਹੱਦ ਵਾਲੇ ਪਾਸਿਓਂ ਦਾਖ਼ਲ ਹੋਏ ਸਨ।

 

 

ਇਨ੍ਹਾਂ ਅੱਤਵਾਦੀਆਂ ਨੂੰ  ਪੰਜਾਬ–ਜੰਮੂ–ਕਸ਼ਮੀਰ ਬਾਰਡਰ ਦੇ ਲਖਨਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਰਅਸਲ, ਜਦ ਤੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਸੀ; ਤਦ ਤੋਂ ਅੱਤਵਾਦੀ ਸੰਗਠਨ ਕਸ਼ਮੀਰ ਵਾਦੀ ਦਾ ਮਾਹੌਲ ਖ਼ਰਾਬ ਕਰਨ ਦੇ ਜਤਨ ਲਗਾਤਾਰ ਕਰ ਰਹੇ ਹਨ।

 

 

ਪੰਜਾਬ ’ਚ ਸਰਹੱਦ ਪਾਰ ਤੋਂ ਡ੍ਰੋਨ ਦੀ ਵਰਤੋਂ ਕਰ ਕੇ ਹਥਿਆਰ ਉਤਾਰੇ ਜਾਣ ਤੇ ਜੰਮੂ–ਕਸ਼ਮੀਰ ਵਿੱਚ ਘੁਸਪੈਠ ਦੇ ਖ਼ਦਸ਼ਿਆਂ ਕਾਰਨ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਉੱਤੇ ਰੈੱਡ–ਅਲਰਟ ਜਾਰੀ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Search Operation for Three terrorists continuing who came from Pak in Kathua area