ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲ ਰਿਹਾ ਹੈ। ਕੋਰੋਨਾ ਵਾਇਰਸ ਹੁਣ ਤੱਕ ਚੀਨ ’ਚ 304 ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ ਅਤੇ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 14,380 ਹੋ ਗਈ ਹੈ। ਅੱਜ ਐਤਵਾਰ ਸਵੇਰੇ 323 ਭਾਰਤੀਆਂ ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਦੂਜਾ ਜਹਾਜ਼ ਵੁਹਾਨ ਤੋਂ ਦਿੱਲੀ ਪਹੁੰਚ ਗਿਆ। ਇਸ ਦੇ ਨਾਲ ਹੀ ਹੁਣ ਤਕ ਕੁਲ 654 ਲੋਕਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ।
ਚੀਨ 'ਚ ਭਾਰਤੀ ਸਫੀਰ ਵਿਕਰਮ ਮਿਸਤਰੀ ਨੇ ਟਵੀਟ ਕੀਤਾ, "ਏਅਰ ਇੰਡੀਆ ਦੀ ਦੂਜੀ ਉਡਾਨ ਵੁਹਾਨ ਤੋਂ 323 ਭਾਰਤੀਆਂ ਅਤੇ ਮਾਲਦੀਵ ਦੇ 7 ਨਾਗਰਿਕਾਂ ਨਾਲ ਰਵਾਨਾ ਹੋਈ।" ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਹੁਬੇਈ ਦੇ ਸਥਾਨਕ ਅਧਿਕਾਰੀਆਂ ਦਾ ਇੱਕ ਵਾਰ ਫਿਰ ਧੰਨਵਾਦ।
Delhi: Second Air India special flight carrying 323 Indians and 7 Maldives citizens, that took off from Wuhan (China) lands at Delhi airport. #Coronavirus https://t.co/Lxax67eJs2
— ANI (@ANI) February 2, 2020
ਇੱਕ ਹੋਰ ਟਵੀਟ 'ਚ ਉਨ੍ਹਾਂ ਕਿਹਾ, "ਮੈਂ ਬੀਜਿੰਗ ਵਿੱਚ ਭਾਰਤੀ ਸਫਾਰਤਖਾਨੇ, ਹੁਬੇਈ ਸੂਬੇ ਦੇ ਸਥਾਨਕ ਅਧਿਕਾਰੀਆਂ ਅਤੇ ਮੁਸਾਫਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਲਗਾਤਾਰ ਲਗਭਗ 96 ਘੰਟੇ ਤਕ ਮੁਸ਼ਕਲ ਭਰੇ ਹਾਲਾਤਾਂ 'ਚ ਏਅਰਲਿਫਟ 'ਚ ਮਦਦ ਕੀਤੀ।
ਵਿਕਰਮ ਮਿਸਤਰੀ ਨੇ ਏਜੰਸੀ ਨੂੰ ਦੱਸਿਆ ਕਿ 4 ਭਾਰਤੀ ਦੂਜੇ ਜਹਾਜ਼ 'ਚ ਸਵਾਰ ਨਹੀਂ ਚੜ੍ਹ ਸਕੇ, ਕਿਉਂਕਿ ਉਨ੍ਹਾਂ ਨੂੰ ਤੇਜ਼ ਬੁਖਾਰ ਸੀ। ਵੁਹਾਨ ਤੋਂ ਪਹਿਲਾ ਜਹਾਜ਼ ਸਨਿੱਚਰਵਾਰ ਸਵੇਰੇ 324 ਯਾਤਰੀਆਂ ਨਾਲ ਰਵਾਨਾ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ 6 ਭਾਰਤੀ ਪਹਿਲੇ ਜਹਾਜ਼ 'ਚ ਸਵਾਰ ਨਹੀਂ ਹੋ ਸਕੇ ਸਨ, ਕਿਉਂਕਿ ਉਨ੍ਹਾਂ ਨੂੰ ਤੇਜ਼ ਬੁਖਾਰ ਕਾਰਨ ਚੀਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਦਿੱਤਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨੂੰ ਵੱਖਰਾ ਰੱਖਿਆ ਜਾਵੇਗਾ ਅਤੇ ਇਸ ਗੱਲ ਦੀ ਜਾਂਚ ਕੀਤੀ ਜਾਏਗੀ ਕਿ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਹਨ ਜਾਂ ਨਹੀਂ। ਮਿਸਤਰੀ ਨੇ ਦੱਸਿਆ ਕਿ 25 ਹੋਰ ਲੋਕ ਆਪਣੀ ਸਹਿਮਤੀ ਨਾਲ ਉੱਥੇ ਰੁਕੇ ਹੋਏ ਹਨ। ਹੁਬੇਈ ਸੂਬੇ 'ਚ ਹੁਣ ਵੀ ਲਗਭਗ 100 ਭਾਰਤੀ ਹੋ ਸਕਦੇ ਹਨ।