ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ-ਮੋਦੀ ਵਿਚਕਾਰ ਅੱਜ ਵਪਾਰ, ਨਿਵੇਸ਼ ਅਤੇ ਰੱਖਿਆ ਸਮਝੌਤਿਆਂ 'ਤੇ ਹੋਵੇਗੀ ਗੱਲਬਾਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਅੱਜ ਮੰਗਲਵਾਰ ਨੂੰ ਹੋਣ ਵਾਲੀ ਗੱਲਬਾਤ ਬਹੁਤ ਮਹੱਤਵਪੂਰਨ ਹੈ। ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਗੱਲਬਾਤ 'ਚ ਦੋਵਾਂ ਨੇਤਾਵਾਂ ਵੱਲੋਂ ਵੱਖ-ਵੱਖ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ।
 

ਇਨ੍ਹਾਂ 'ਚ ਵਪਾਰ ਤੇ ਨਿਵੇਸ਼, ਰੱਖਿਆ ਤੇ ਬਚਾਅ, ਧਾਰਮਿਕ ਆਜ਼ਾਦੀ, ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨਾਲ ਪ੍ਰਸਤਾਵਿਤ ਸ਼ਾਂਤੀ ਸਮਝੌਤਾ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੀ ਸਥਿਤੀ ਆਦਿ ਮੁੱਦਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੋਵੇਂ ਆਗੂ ਏਸ਼ੀਆ ਪ੍ਰਸ਼ਾਂਤ ਖੇਤਰ ਅਤੇ ਇਸ ਤੋਂ ਬਾਹਰ ਦੇ ਭੂ-ਰਾਜਨੀਤਿਕ ਘਟਨਾਵਾਂ ਬਾਰੇ ਵਿਚਾਰ-ਵਟਾਂਦਰੇ ਕਰਨਗੇ। ਮੰਗਲਵਾਰ ਨੂੰ 3 ਅਰਬ ਡਾਲਰ ਦੇ ਅਤਿ-ਆਧੁਨਿਕ ਮਿਲਟਰੀ ਹੈਲੀਕਾਪਟਰਾਂ ਅਤੇ ਹੋਰ ਹਥਿਆਰਾਂ ਲਈ ਸਮਝੌਤੇ 'ਤੇ ਦਸਤਖਤ ਕੀਤੇ ਜਾਣਗੇ।
 

ਅੱਜ ਦਾ ਪ੍ਰੋਗਰਾਮ :

 

ਸਵੇਰੇ 10 ਵਜੇ : ਡੋਨਾਲਡ ਟਰੰਪ ਅਤੇ ਮੇਲਾਨੀਆ ਦਿੱਲੀ ਸਥਿੱਤ ਰਾਸ਼ਟਰਪਤੀ ਭਵਨ ਜਾਣਗੇ। ਉੱਥੇ ਰਸਮੀ ਤੌਰ 'ਤੇ ਸਵਾਗਤ ਕੀਤਾ ਜਾਵੇਗਾ। ਉੱਥੋਂ ਇਹ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰਾਜਘਾਟ ਜਾਣਗੇ।


ਸਵੇਰੇ 10.30 ਵਜੇ : ਰਾਜਘਾਟ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ।


ਸਵੇਰੇ 11 ਵਜੇ : ਹੈਦਰਾਬਾਦ ਹਾਊਸ ਪਹੁੰਚਣਗੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਹੋਵੇਗੀ। ਗੱਲਬਾਤ ਤੋਂ ਬਾਅਦ ਪੀਐਮ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਪਹਿਰ ਦਾ ਖਾਣਾ ਖਾਣਗੇ।


ਦੁਪਹਿਰ 12.40 ਵਜੇ : ਸਾਂਝੀ ਪ੍ਰੈਸ ਕਾਨਫ਼ਰੰਸ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਡੋਨਾਲਡ ਟਰੰਪ ਰੂਜ਼ਵੈਲਟ ਹਾਊਸ ਮਤਲਬ ਅਮਰੀਕੀ ਸਫ਼ਾਰਤਖਾਨੇ 'ਚ ਵੀ ਜਾਣਗੇ। ਇਸ 'ਚ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਇੱਕ ਗੋਲ ਮੇਜ਼ ਸੰਮੇਲਨ ਵੀ ਸ਼ਾਮਲ ਹੋ ਸਕਦਾ ਹੈ।


ਰਾਤ 7.30 ਵਜੇ : ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਵਫ਼ਦ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਡਿਨਰ ਕਰਵਾਇਆ ਜਾਵੇਗਾ।
 

ਰਾਤ 10 ਵਜੇ : ਡੋਨਾਲਡ ਟਰੰਪ ਜਰਮਨੀ ਅਮਰੀਕਾ ਲਈ ਰਵਾਨਾ ਹੋਣਗੇ।

 

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਪਹਿਲੀ ਵਾਰ ਭਾਰਤ ਆਏ ਸਨ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ‘ਨਮਸਤੇ ਟਰੰਪ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪੱਕਾ ਦੋਸਤ ਦੱਸਿਆ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਸ ਦਾ ਵਫ਼ਾਦਾਰ ਦੋਸਤ ਰਹੇਗਾ।
 

ਆਗਰਾ ਤੋਂ ਦਿੱਲੀ ਪਹੁੰਚੇ :
ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ, ਜੋ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ ਸਨ, ਦਾ ਮੋਦੀ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਟਰੰਪ ਨੇ ਰੋਡ ਸ਼ੋਅ ਕੀਤਾ। ਸਾਬਰਮਤੀ ਆਸ਼ਰਮ ਗਏ। ਉਹ ਮੋਟੇਰਾ ਸਟੇਡੀਅਮ ਵਿਖੇ ਆਪਣੇ ਸੰਬੋਧਨ ਤੋਂ ਬਾਅਦ ਆਗਰਾ ਪਹੁੰਚੇ। ਟਰੰਪ ਜੋੜੇ ਨੇ ਤਾਜ ਮਹਿਲ ਦਾ ਦੌਰਾ ਕੀਤਾ ਅਤੇ ਦੇਰ ਸ਼ਾਮ ਦਿੱਲੀ ਪਹੁੰਚੇ। ਅੱਜ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second day of Trump visit to India there will be extensive talks with PM Modi on trade investment defence