ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਨਨ ਗੋਪੀਨਾਥਨ ਪਿੱਛੋਂ ਦੂਜੇ IAS ਸ਼ਸ਼ੀਕਾਂਤ ਸੇਂਥਿਲ ਵੱਲੋਂ ਅਸਤੀਫ਼ਾ

ਸ਼ਸ਼ੀਕਾਂਤ ਸੇਂਥਿਲ (ਖੱਬੇ) ਅਤੇ ਕੰਨਨ ਗੋਪੀਨਾਥਨ ਦੋ IAS ਅਧਿਕਾਰੀ, ਜਿਨ੍ਹਾਂ ਨੇ ਅਸਤੀਫ਼ੇ ਦਿੱਤੇ ਹਨ

40 ਸਾਲਾਂ ਦੇ ਆਈਏਐੱਸ ਅਧਿਕਾਰੀ ਐੱਸ. ਸ਼ਸ਼ੀਕਾਂਤ ਸੇਂਥਿਲ ਨੇ ਇਹ ਆਖਦਿਆਂ ਅਸਤੀਫ਼ਾ ਦੇ ਦਿੱਤਾ ਹੈ ਕਿ ਹੁਣ ਸਰਕਾਰ ਵਿੱਚ ਰਹਿ ਕੇ ਉਸ ਲਈ ਕੰਮ ਕਰਨਾ ਗ਼ੈਰ–ਨੈਤਿਕ ਹੋਵੇਗਾ।

 

 

ਹਾਲੇ ਕੁਝ ਸਮਾਂ ਪਹਿਲਾਂ ਕੰਨਨ ਗੋਪੀਨਾਥਨ ਨੇ ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕੀਤੇ ਜਾਣ ਵੇਲੇ ਉਸ ਸੂਬੇ ਦੀ ਆਮ ਜਨਤਾ ਉੱਤੇ ਲਾਈਆਂ ਪਾਬੰਦੀਆਂ ਤੋਂ ਦੁਖੀ ਹੋ ਕੇ ਅਸਤੀਫ਼ਾ ਦੇ ਦਿੱਤਾ ਸੀ।

 

 

ਸ੍ਰੀ ਸੇਂਥਿਲ 2009 ਦੇ ਭਾਰਤੀ ਪ੍ਰਸ਼ਾਸਕੀ ਸੇਵਾ ਦੇ ਅਧਿਕਾਰੀ ਸਨ। ਉਹ ਤਾਮਿਲ ਨਾਡੂ ਤੇ ਇੰਜੀਨੀਅਰਿੰਗ ਗ੍ਰੈਜੂਏਟ ਹਨ। ਇਸ ਵੇਲੇ ਉਹ ਦਕਸ਼ਿਣ ਕੰਨੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ।

 

 

ਸ੍ਰੀ ਸੇਂਥਿਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ IAS ਅਧਿਕਾਰੀ ਵਜੋਂ ਕੰਮ ਜਾਰੀ ਰੱਖਣਾ ਗ਼ੈਰ–ਨੈਤਿਕ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਵਿਭਿੰਨਤਾ ’ਚ ਏਕਤਾ ਵਾਲੀ ਜਮਹੂਰੀਅਤ ਦੀ ਬੁਨਿਆਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

 

 

ਉਨ੍ਹਾਂ ਕਿਹਾ ਹੈ ਕਿ – ‘ਸਾਡੇ ਦੇਸ਼ ਨੂੰ ਅਗਲੇ ਕੁਝ ਸਮੇਂ ਦੌਰਾਨ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਜਿਹੇ ਹਾਲਾਤ ਵਿੱਚ ਮੇਰੇ ਲਈ ਕੰਮ ਕਰਨਾ ਔਖਾ ਹੈ।’

 

 

ਉਨ੍ਹਾਂ ਆਪਣੇ ਜ਼ਿਲ੍ਹੇ ਦੀ ਜਨਤਾ ਤੋਂ ਮਾਫ਼ੀ ਵੀ ਮੰਗੀ ਹੈ ਕਿ ਉਹ ਉਨ੍ਹਾਂ ਨੂੰ ਅਧਵਾਟੇ ਛੱਡ ਕੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second IAS Shashikant Senthil resigns after Kannan Gopinanthan