ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗਲਵਾਰ ਰਾਤੀਂ ਲੱਗੇਗਾ 2019 ਦਾ ਦੂਜਾ ਚੰਨ–ਗ੍ਰਹਿਣ

ਮੰਗਲਵਾਰ ਰਾਤੀਂ ਲੱਗੇਗਾ 2019 ਦਾ ਦੂਜਾ ਚੰਨ–ਗ੍ਰਹਿਣ

ਕੱਲ੍ਹ ਮੰਗਲਵਾਰ ਰਾਤੀਂ ਇਸ ਵਰ੍ਹੇ ਦਾ ਦੂਜਾ ਚੰਨ–ਗ੍ਰਹਿਣ ਲੱਗਣ ਵਾਲਾ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਅੰਸ਼ਕ ਚੰਨ–ਗ੍ਰਹਿਣ ਹੋਵੇਗਾ।

 

 

ਇਸ ਨੂੰ ਅਰੁਣਾਚਲ ਪ੍ਰਦੇਸ਼ ਦੇ ਉੱਤਰ–ਪੂਰਬੀ ਇਲਾਕਿਆਂ ਨੂੰ ਛੱਡ ਕੇ ਸਮੁੱਚੇ ਦੇਸ਼ ਵਿੱਚ ਵੇਖਿਆ ਜਾ ਸਕੇਗਾ। ਇਹ ਰਾਤੀਂ 1:31 ਵਜੇ ਤੋਂ ਸ਼ੁਰੂ ਹੋ ਕੇ ਤੜਕੇ 4:30 ਵਜੇ ਤੱਕ ਰਹੇਗਾ।

 

 

ਅਜਿਹਾ 149 ਸਾਲਾਂ ਪਿੱਛੋਂ ਹੋਵੇਗਾ, ਜਦੋਂ ਗੁਰੂ–ਪੂਰਨਮਾਸ਼ੀ ਵਾਲੇ ਦਿਨ ਚੰਨ–ਗ੍ਰਹਿਣ ਵੀ ਲੱਗੇਗਾ। ਇਹ ਰਾਤ ਨੂੰ 3:01 ਵਜੇ ਤੱਕ ਆਪਣੇ ਸਿਖ਼ਰ ਉੱਤੇ ਹੋਵੇਗਾ। ਉਸ ਵੇਲੇ ਧਰਤੀ ਦਾ ਪਰਤਾਵਾਂ ਚੰਨ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਢਕ ਲਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਇਸ ਸਾਲ ਦਾ ਪਹਿਲਾ ਚੰਨ–ਗ੍ਰਹਿਣ 21 ਤੇ 21 ਜਨਵਰੀ ਦੀ ਰਾਤ ਨੂੰ ਲੱਗਾ ਸੀ ਪਰ ਤਦ ਇਸ ਨੂੰ ਭਾਰਤ ਵਿੱਚ ਨਹੀਂ ਵੇਖਿਆ ਗਿਆ ਸੀ। ਉਹ ਪੂਰਨ ਚੰਨ–ਗ੍ਰਹਿਣ ਸੀ; ਜਿਸ ਨੂੰ ਵਿਗਿਆਨੀਆਂ ਨੇ ‘ਸੁਪਰ ਬਲੱਡ ਵੂਲਫ਼ ਮੂਨ’ ਨਾਂਅ ਦਿੱਤਾ ਸੀ।

 

 

ਇਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਸੀ; ਕਿਉਂਕਿ ਅਜਿਹੇ ਚੰਨ–ਗ੍ਰਹਿਣ ਵਿੱਚ ਚੰਨ ਪੂਰੀ ਤਰ੍ਹਾਂ ਲਾਲ ਵਿਖਾਈ ਦਿੰਦਾ ਹੈ।

 

ਕੱਲ੍ਹ ਰਾਤ ਵਾਲਾ ਚੰਨ–ਗ੍ਰਹਿਣ ਭਾਰਤ ਦੇ ਨਾਲ ਆਸਟ੍ਰੇਲੀਆ, ਅਫ਼ਰੀਕਾ, ਦੱਖਣੀ ਅਮਰੀਕਾ, ਏਸ਼ੀਆ ਤੇ ਯੂਰੋਪ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵਿਖਾਈ ਦੇਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second Lunar eclipse of 2019 will be at Tuesday night