ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਸਮੇਂ ਤੋਂ ਪਹਿਲਾਂ ਖ਼ਤਮ ਹੋ ਸਕਦੈ ਭਾਰਤੀ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਗੇੜ

ਕੋਰੋਨਾ ਕਾਰਨ ਸਮੇਂ ਤੋਂ ਪਹਿਲਾਂ ਖ਼ਤਮ ਹੋ ਸਕਦੈ ਭਾਰਤੀ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਗੇੜ

ਕੋਰੋਨਾ ਵਾਇਰਸ ਦਾ ਅਸਰ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਗੇੜ ਉੱਤੇ ਵੀ ਪੈ ਸਕਦਾ ਹੈ। ਸਰਕਾਰ ਵੱਖੋ–ਵੱਖਰੇ ਮੰਤਰਾਲਿਆਂ ਨਾਲ ਜੁੜੀਆਂ ਅਨੁਦਾਨ ਮੰਗਾਂ ਨੂੰ ਪਾਸ ਕਰਵਾਉਣ ਤੋਂ ਬਾਅਦ ਇਹ ਸੈਸ਼ਨ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨ ਬਾਰੇ ਗੰਭੀਰਤਾਪੂਰਬਕ ਵਿਚਾਰ ਕਰ ਰਹੀ ਹੈ।

 

 

ਸਰਕਾਰ ਦੀ ਯੋਜਨਾ ਹੈ ਕਿ 16 ਮਾਰਚ ਨੂੰ ਗਿਲੋਟਿਨ ਲਿਆ ਕੇ ਉਸ ਤੋਂ ਅਗਲੇ ਦਿਨ ਸਾਰੀਆਂ ਅਨੁਦਾਨ ਮੰਗਾਂ ਪਾਸ ਕਰਵਾ ਲਈਆਂ ਜਾਣ। ਇਸ ਤੋਂ ਬਾਅਦ ਸਰਕਾਰ ਸੈਸ਼ਨ ਨੂੰ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਬਾਰੇ ਵਿਰੋਧੀ ਧਿਰ ਨਾਲ ਗੱਲਬਾਤ ਕਰੇਗੀ।

 

 

ਲੋਕ ਸਭਾ ਨਾਲ ਸਬੰਧਤ ਸੂਤਰਾਂ ਮੁਤਾਬਕ ਸੈਸ਼ਨ ਦਾ ਕੰਮਕਾਜ ਛੇਤੀ ਨਿਬੇੜਨ ਲਈ ਸਪੀਕਰ ਨੇ ਵੀਰਵਾਰ ਨੂੰ ਹਫ਼ਤੇ ਦੇ ਅੰਤ ’ਤੇ ਕੰਮ ਕਰਨ ਦਾ ਪ੍ਰਸਤਾਵ ਰੱਖਿਆ ਸੀ। ਸਰਕਾਰ ਦੀ ਯੋਜਨਾ ਸਾਰੇ ਛੇ ਮੰਤਰਾਲਿਆਂ ਨਾਲ ਜੁੜੀਆਂ ਅਨੁਦਾਨ ਮੰਗਾਂ ਨੂੰ ਦੋਵੇਂ ਸਦਨਾਂ ’ਚਾ ਪਾਸ ਕਰਵਾ ਕੇ ਸੈਸ਼ਨ ਨੂੰ ਖ਼ਤਮ ਕਰਨ ਦੀ ਹੈ।

 

 

ਹੁਣ 16 ਮਾਰਚ ਨੂੰ ਗਿਲੋਟਿਨ ਆਉਣ ਤੋਂ ਬਾਅਦ 17 ਮਾਰਚ ਤੱਕ ਲੋਕ ਸਭਾ ’ਚ ਸਾਰੀਆਂ ਅਨੁਦਾਨ ਮੰਗਾਂ ਪਾਸ ਹੋਣਗੀਆਂ। ਇਸ ਤੋਂ ਅਗਲੇ ਦਿਨ ਰਾਜ ਸਭਾ ’ਚ ਸਾਰੀਆਂ ਅਨੁਦਾਨ ਮੰਗਾਂ ਪਾਸ ਕਰਵਾਉਣ ਦੀ ਯੋਜਨਾ ਹੈ।

 

 

ਦਰਅਸਲ, ਇਸ ਵੇਲੇ ਕੋਰੋਨਾ ਵਾਇਰਸ ਨੇ ਸਮੁੱਚੇ ਦੇਸ਼ ਦੇ ਕਈ ਰਾਜਾਂ ਵਿੱਚ ਘੁਸਪੈਠ ਕਰ ਲਈ ਹੈ। ਇਸ ਵਿੱਚ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੁਬਾ ਹੈ। ਸੰਸਦ ਦੀ ਕਾਰਵਾਈ ਦੌਰਾਨ ਵੱਖੋ–ਵੱਖਰੇ ਸੂਬਿਆਂ ਦੇ ਸੰਸਦ ਮੈਂਬਰ ਇੱਥੇ ਆਉਂਦੇ ਹਨ।

 

 

ਵੀਰਵਾਰ ਨੂੰ ਕੋਰੋਨਾ ਉੱਤੇ ਚਰਚਾ ਦੌਰਾਨ ਕੇਰਲ ਦੇ ਕਈ ਸੰਸਦ ਮੈਂਬਰਾਂ ਨੇ ਆਪੋ–ਆਪਣੇ ਸੰਸਦੀ ਹਲਕੇ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਹੋਣ ਦੀ ਜਾਣਕਾਰੀ ਦਿੱਤੀ।

 

 

ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਹਿੱਸਿਆਂ ’ਚੋਂ ਲੋਕ ਸਦਨ ਦੀ ਕਾਰਵਾਈ ਵੇਖਣ ਜਾਂ ਹੋਰ ਕੰਮਾਂ ਲਈ ਸੰਸਦ ਭਵਨ ਪੁੱਜਦੇ ਹਨ। ਇੰਝ ਸੰਸਦ ਭਵਨ ’ਚ ਵੀ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਮੌਜੂਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second Phase of Indian Parliament s Budget Session may be curtailed due to Corona