ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP ’ਚ 24 ਘੰਟਿਆਂ ਅੰਦਰ ਦੂਜਾ ਭਿਆਨਕ ਸੜਕ ਹਾਦਸਾ, 6 ਮੌਤਾਂ

UP ’ਚ 24 ਘੰਟਿਆਂ ਅੰਦਰ ਦੂਜਾ ਭਿਆਨਕ ਸੜਕ ਹਾਦਸਾ, 6 ਮੌਤਾਂ

ਲਖਨਊ–ਆਗਰਾ ਐਕਸਪ੍ਰੈੱਸਵੇਅ ’ਤੇ 24 ਘੰਟਿਆਂ ਅੰਦਰ ਦੂਜਾ ਭਿਆਨਕ ਹਾਦਸਾ ਵਾਪਰ ਗਿਆ ਹੈ। ਕਾਨਪੁਰ ਦੇ ਬਿਲੌਰ ਸਥਿਤ ਮਕਨਪੁਰ ਕਸਬੇ ’ਚ ਸੋਮਵਾਰ ਦੇਰ ਰਾਤੀਂ ਰੋਡਵੇਜ਼ ਦੀ ਇੱਕ ਬੇਕਾਬੂ ਬੱਸ ਨੇ ਐੱਸਯੂਵੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 20 ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਹੁਣ ਇਹ ਜਾਣ ਦਾ ਜਤਨ ਕਰ ਰਹੀ ਹੈ ਕਿ ਬੱਸ ਦਾ ਸਟੀਅਰਿੰਗ ਫ਼ੇਲ੍ਹ ਹੋਇਆ ਸੀ ਕਿ ਡਰਾਇਵਰ ਨੂੰ ਨੀਂਦਰ ਆ ਗਈ ਸੀ।

 

 

ਬਿਹਾਰ ਸਟੇਟ ਟਰਾਂਸਪੋਰਟ ਦੀ ਵੌਲਵੋ ਬੱਸ ਆਗਰਾ ਤੋਂ 40 ਯਾਤਰੀਆਂ ਨੂੰ ਲੈ ਕੇ ਬਿਹਾਰ ਦੇ ਮੁਜ਼ੱਫ਼ਰਪੁਰ ਜਾ ਰਹੀ ਸੀ। ਲਖਨਊ ਤੋਂ ਤੇਜ਼ ਰਫ਼ਤਾਰ ਐੱਸਯੂਵੀ ਾਕਰ ਦਿੱਲੀ ਵਾਲ ਜਾ ਰਹੀ ਸੀ। ਸੋਮਵਾਰ ਦੇਰ ਰਾਤੀਂ ਲਗਭਗ 12:45 ਵਜੇ ਬੱਸ ਨੇ ਦੂਜੀ ਲੇਨ ’ਚ ਚੱਲ ਰਹੀ ਕਾਰ ਨੂੰ ਟੱਕਰ ਮਾਰੀ ਤੇ ਫਿਰ ਆਪਣੇ ਹੀ ਜ਼ੋਰ ਨਾਲ ਰੇਲਿੰਗ ਤੋੜ ਕੇ ਪੁਲ਼ ਤੋਂ ਹੇਠਾਂ ਜਾ ਡਿੱਗੀ।

 

 

ਇਹ ਟੱਕਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਕਾਰ ਸਵਾਰ ਪੰਜ ਵਿਅਕਤੀਆਂ ਤੇ ਰੋਡਵੇਜ਼ ਦੇ ਡਰਾਇਵਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਦੇਰ ਰਾਤੀਂ ਪੁਲਿਸ ਨੇ ਬਚਾਅ ਮੁਹਿੰਮ ਚਲਾਈ ਤੇ ਬੱਸ ’ਚ ਫਸੇ ਯਾਤਰੀਆਂ ਨੂੰ ਬਹੁਤ ਮੁਸ਼ੱਕਤ ਤੋਂ ਬਾਅਦ ਕੱਢਿਆ।

 

 

ਕਾਨਪੁਰ ਦੇ ਐੱਸਪੀ (ਦਿਹਾਤੀ) ਪ੍ਰਦੁੱਮਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਛੇ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਕਾਰ ਸਵਾਰ ਚਾਰ ਜਣਿਆਂ ਦੀ ਸ਼ਨਾਖ਼ਤ ਹੋ ਗਈ ਹੈ। 35 ਸਾਲਾ ਸੰਨੀ, 40 ਸਾਲਾ ਮੁਕੇਸ਼, ਰਾਮ ਸ਼ੰਕਰ ਤੇ ਸੁਰਜੀਤ ਕਾਰ ’ਚ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋਈ ਹੈ। ਇਹ ਕਾਰ ਦਿੱਲੀ ਦੀ ਕਿਸੇ ਸੁਨੀਤਾ ਸਿੰਘ ਦੇ ਨਾਂਅ ਹੈ।

 

 

ਲਗਜ਼ਰੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਜਦੋਂ ਆਗਰਾ ਐਕਸਪ੍ਰੈੱਸਵੇਅ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਸੜਕ ’ਤੇ ਡਿੱਗੀ, ਤਾਂ ਉਹ ਪਹੀਆਂ ਦੇ ਬਲ ਸਿੱਧੀ ਹੀ ਡਿੱਗੀ। ਜੇ ਕਿਤੇ ਬੱਸ ਉਲਟੀ ਡਿਗਦੀ, ਤਾਂ ਕਿਤੇ ਜ਼ਿਆਦਾ ਜਾਨੀ ਨੁਕਸਾਨ ਹੋ ਸਕਦਾ ਸੀ।

 

 

ਇਸ ਸੜਕ ਹਾਦਸੇ ਦੀ ਭਿਆਨਕਤਾ ਦਾ ਅਨੁਮਾਨ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਕਾਰ ਵਿੱਚ ਸੇਫ਼ਟੀ ਬੈਲੂਨ ਖੁੱਲ੍ਹਣ ਦੇ ਬਾਵਜੂਦ ਉਸ ’ਚ ਸਵਾਰ ਕਿਸੇ ਯਾਤਰੀ ਦੀ ਜਾਨ ਨਹੀਂ ਬਚ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second road mishap in UP within 24 hours 6 killed