ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਭਰ 'ਚ ਸਾਰੀਆਂ ਪ੍ਰੀਖਿਆਵਾਂ ਰੱਦ, ਕਈ ਸ਼ਹਿਰਾਂ 'ਚ ਧਾਰਾ 144 ਲਾਗੂ

ਕੇਂਦਰ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਸਦਕਾ ਦੇਸ਼ ਭਰ ਦੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਨ੍ਹਾਂ 'ਚ ਸੀਬੀਐਸਈ-ਜੇਈਈ ਮੇਨਸ ਸਮੇਤ ਸਕੂਲ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸ਼ਾਮਲ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ 31 ਮਾਰਚ ਤੋਂ ਬਾਅਦ ਨਵੀਆਂ ਤਰੀਕਾਂ ਤੈਅ ਕਰਨ ਲਈ ਕਿਹਾ ਹੈ।
 

ਇਸ ਦੇ ਨਾਲ ਹੀ ਦਿੱਲੀ ਦੇ ਗੌਤਮਬੁੱਧ ਨਗਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਮਹਾਰਾਸ਼ਟਰ 'ਚ ਦੁਕਾਨਾਂ ਲਈ ਜਿਸਤ-ਟਾਂਕ ਫਾਰਮੂਲਾ ਲਾਗੀ ਕੀਤਾ ਗਿਆ ਹੈ। ਹਿਮਾਚਲ 'ਚ ਸੈਲਾਨੀਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਕਰਨਾਟਕ 'ਚ 10 ਦਿਨ ਲਈ ਅੰਸ਼ਕ ਬੰਦ ਦਾ ਐਲਾਨ ਕੀਤਾ ਗਿਆ ਹੈ।
 

ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਤੁਰੰਤ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ 300 ਮੀਟਰ ਦੇ ਖੇਤਰ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਰਕਾਰ ਨੇ ਕਿਹਾ ਕਿ ਇਸ ਮਰੀਜ਼ ਦੀ ਯਾਤਰਾ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਉਹ ਬੀਤੀ 16 ਮਾਰਚ ਨੂੰ ਕਸ਼ਮੀਰ ਆਇਆ ਸੀ।
 

ਜੰਮੂ-ਕਸ਼ਮੀਰ ਸਰਕਾਰ ਨੇ ਅੱਜ ਵੀਰਵਾਰ ਤੋਂ ਜਨਤਕ ਆਵਾਜਾਈ ਅਤੇ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾ ਦਿੱਤੀ ਹੈ। ਉੱਧਰ ਚੇਨਈ ਏਅਰਪੋਰਟ ਤੋਂ 50 ਅੰਤਰਰਾਸ਼ਟਰੀ ਅਤੇ 34 ਘਰੇਲੂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਤਰਾਖੰਡ ਦੇ ਹਰਿਦੁਆਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ 31 ਮਾਰਚ ਤੱਕ ਗੰਗਾ ਆਰਤੀ 'ਚ ਆਮ ਲੋਕਾਂ ਦੇ ਸ਼ਾਮਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।
 

100 ਰੇਲ ਗੱਡੀਆਂ ਰੱਦ :
ਭਾਰਤੀ ਰੇਲਵੇ ਨੇ ਬੁੱਧਵਾਰ ਨੂੰ ਸਾਵਧਾਨੀ ਵਰਤਦਿਆਂ 100 ਤੋਂ ਵੱਧ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਪੱਛਮ-ਮੱਧ ਰੇਲਵੇ ਅਤੇ ਉੱਤਰੀ ਰੇਲਵੇ ਨੇ 11-11 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਦੱਖਣੀ ਕੇਂਦਰੀ ਰੇਲਵੇ ਅਤੇ ਉੱਤਰ-ਪੂਰਬੀ ਸਰਹੱਦੀ ਰੇਲਵੇ ਨੇ 20-20, ਦੱਖਣੀ ਰੇਲਵੇ ਨੇ 32 ਅਤੇ ਪੂਰਬੀ ਕੇਂਦਰੀ ਰੇਲਵੇ ਨੇ 5 ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਜ਼ੋਨਲ ਰੇਲਵੇ ਕੈਟਰਿੰਗ ਸਟਾਫ਼ ਨੂੰ ਹਦਾਇਤ ਕੀਤੀ ਸੀ ਕਿ ਜ਼ੁਕਾਮ, ਖੰਘ, ਬੁਖਾਰ ਨਾਲ ਪੀੜਤ ਕਿਸੇ ਵੀ ਮੁਲਾਜ਼ਮ ਨੂੰ ਖਾਣ-ਪੀਣ ਦਾ ਜਿੰਮਾ ਨਾ ਸੌਂਪਿਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Section 144 applies in many cities HRD ministry asks all exams to be postponed