ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਤੋਂ ਹਟਾਈ ਧਾਰਾ 144,  ਕੱਲ੍ਹ ਤੋਂ ਖੋਲ੍ਹਣਗੇ ਸਕੂਲ, ਕਸ਼ਮੀਰ 'ਚ ਸਥਿਤੀ ਕੰਟਰੋਲ

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਆਰਟੀਕਲ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖ਼ਤਮ ਕਰਨ ਅਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਣ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਵਾਦੀ ਵਿੱਚ ਹੁਣ ਸਥਿਤੀ ਆਮ ਹੋਣ ਲੱਗੀ ਹੈ।

 

ਸ਼ੁੱਕਰਵਾਰ ਨੂੰ ਘਾਟੀ ਦੀਆਂ ਸਥਾਨਕ ਮਸਜਿਦਾਂ ਵਿੱਚ ਜੁੰਮੇ ਦੀ ਨਮਾਜ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਹਾਲਾਂਕਿ, ਸ਼੍ਰੀਨਗਰ ਦੇ ਇਤਿਹਾਸਕ ਜਾਮਾ ਮਸਜਿਦ ਵਿੱਚ ਲੋਕਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਗਿਆ।

 

ਜੰਮੂ ਤੋਂ ਹਟਾਈ ਗਈ ਧਾਰਾ 144 

 

ਇਸ ਵਿਚਕਾਰ ਆਮ ਸਥਿਤੀ ਦੇ ਮੱਦੇਨਜ਼ਰ ਸ਼ੁੱਕਰਵਾਰ ਸ਼ਾਮ ਨੂੰ ਧਾਰਾ 144 ਨੂੰ ਜੰਮੂ ਤੋਂ ਹਟਾ ਦਿੱਤਾ ਗਿਆ ਹੈ। ਜੰਮੂ ਦੇ ਜ਼ਿਲ੍ਹਾ ਡਿਪਟੀ ਮੈਜਿਸਟਰੇਟ ਸੁਸ਼ਮਾ ਚੌਹਾਨ ਨੇ ਕਿਹਾ - ਧਾਰਾ 144 (ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ) ਦੇ ਹੁਕਮ ਨੂੰ ਜੰਮੂ ਤੋਂ ਵਾਪਸ ਲੈ ਲਿਆ ਹੈ। ਸਾਰੇ ਸਕੂਲ ਅਤੇ ਕਾਲਜਾਂ ਨੂੰ ਕੱਲ (ਸ਼ਨੀਵਾਰ) ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ।


ਕੰਟਰੋਲ ਅਧੀਨ ਘਾਟੀ ਵਿੱਚ ਸਥਿਤੀ


ਦੂਜੇ ਪਾਸੇ, ਕਸ਼ਮੀਰ ਘਾਟੀ ਵਿੱਚ ਸਥਿਤੀ ਕੰਟਰੋਲ ਹੇਠ ਹੈ। ਸੀਆਰਪੀਐਫ ਦੇ ਡੀਜੀ ਰਾਜੀਵ ਰਾਏ ਭਟਨਾਗਰ ਨੇ ਸ੍ਰੀਨਗਰ ਵਿੱਚ ਸੀਆਰਪੀਐਫ ਦੀ ਤਾਇਨਾਤੀ ਸੰਬੰਧੀ ਸਥਿਤੀ ਦਾ ਜਾਇਜ਼ਾ ਲਿਆ।

 

ਜੰਮੂ-ਕਸ਼ਮੀਰ ਦੇ ਡੀਜੀ, ਲਾਅ ਐਂਡ ਆਰਡਰ ਮੁਨੀਰ ਖਾਨ ਨੇ ਕਠੂਆ ਵਿੱਚ ਕਿਹਾ - ਜੰਮੂ ਵਿੱਚ ਸਥਿਤੀ ਆਮ ਹੈ। ਜਦ ਕਿ ਕਸ਼ਮੀਰ ਵਿਚ ਸਥਿਤੀ ਕੰਟਰੋਲ ਵਿੱਚ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Section 144 removed from Jammu school to open from tomorrow situation under control in Kashmir