ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇ ਕੋਈ ਜੰਮੂ–ਕਸ਼ਮੀਰ (J&K) ਲਈ ਵੱਖਰੇ ਪ੍ਰਧਾਨ ਮੰਤਰੀ (PM) ਦੀ ਗੱਲ ਕਰਦਾ ਹੈ, ਤਾਂ ਸਰਕਾਰ ਕੋਲ ਸੂਬੇ ਨੂੰ ਵਿਸ਼ੇਸ਼ ਦਰਜੇ ਨਾਲ ਸਬੰਧਤ ਸੰਵਿਧਾਨ ਦੀ ਧਾਰਾ 370 ਤੇ 35–ਏ ਨੂੰ ਹਟਾਉਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਬਚੇਗਾ।
ਸ੍ਰੀ ਰਾਜਨਾਥ ਸਿੰਘ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਆਖਿਆ ਕਿ ਉਹ ਅਜਿਹੀਆਂ ਮੰਗਾਂ ਦੀ ਹਮਾਇਤ ਕਰਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇ ਕੋਈ ਜੰਮੂ–ਕਸ਼ਮੀਰ ਲਈ ਵੱਖਰੇ ਪ੍ਰਧਾਨ ਮੰਤਰੀ ਬਾਰੇ ਗੱਲ ਕਰਦਾ ਹੈ, ਤਾਂ ਸਾਡੇ ਕੋਲ ਧਾਰਾ 370 ਤੇ ਧਾਰਾ 35–ਏ ਨੂੰ ਹਟਾਉਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਰਹੇਗਾ।
ਲਗਭਗ ਇੱਕ ਹਫ਼ਤਾ ਪਹਿਲਾਂ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲ੍ਹਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਜੰਮੂ–ਕਸ਼ਮੀਰ ਦੀ ਖ਼ੁਦਮੁਖ਼ਤਿਆਰੀ ਨੂੰ ਬਹਾਲ ਕਰਵਾਉਣ ਲਈ ਸਖ਼ਤ ਮਿਹਨਤ ਕਰੇਗੀ, ਜਿਸ ਵਿੱਚ ਇੱਕ ਸਦਰ–ਏ–ਰਿਆਸਤ (ਰਾਸ਼ਟਰਪਤੀ) ਤੇ ਵਜ਼ੀਰ–ਏ–ਆਜ਼ਮ (ਪ੍ਰਧਾਨ ਮੰਤਰੀ) ਦਾ ਹੋਣਾ ਸ਼ਾਮਲ ਹੈ।