ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਸਟ UP ਹਥਿਆਰਾਂ ਦੀ ਸਪਲਾਈ ਦਾ ਸੁਰੱਖਿਅਤ ਲਾਂਘਾ, ਖਾਲਿਸਤਾਨੀਆਂ ਨਾਲ ਜੁੜੇ ਤਾਰ

ਪੱਛਮੀ ਉੱਤਰ ਪ੍ਰਦੇਸ਼ ਦਾ ਲਾਂਘਾ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਸਪਲਾਈ ਕਰਨ ਲਈ ਇੱਕ ਸੁਰੱਖਿਅਤ ਜ਼ੋਨ ਬਣ ਗਿਆ ਹੈ। ਪਿਛਲੇ ਦਿਨੀਂ ਇਥੋਂ ਆਈਐਸ ਅਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ। ਇਹ ਖੁਲਾਸਾ ਐਨਆਈਏ ਅਤੇ ਸੋਮਵਾਰ ਨੂੰ ਦਿੱਲੀ ਵਿੱਚ ਹੋਈ ਏਟੀਐਸ ਦੇ ਸਾਰੇ ਪ੍ਰਮੁੱਖਾਂ ਦੀ ਮੀਟਿੰਗ ਵਿੱਚ ਵੀ ਹੋਇਆ।

 

7 ਅਕਤੂਬਰ ਨੂੰ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ ਜਿਸ ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਸਾਰੀ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਇਕਜੁਟ ਹੋ ਕੇ ਅਸਲਾ ਪ੍ਰਾਪਤ ਕਰਨ ਲਈ ਖਾਲਿਸਤਾਨੀ ਅੱਤਵਾਦੀਆਂ ਨਾਲ ਹੱਥ ਮਿਲਾ ਲਿਆ ਹੈ।

 

ਇਹ ਖੁਲਾਸਾ ਸੋਮਵਾਰ ਨੂੰ ਦਿੱਲੀ ਵਿੱਚ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਵਿੱਚ ਵੀ ਹੋਇਆ। ਦੱਸਿਆ ਗਿਆ ਕਿ ਬੰਗਲਾਦੇਸ਼ ਮੁਜਾਹਿਦੀਨ ਸਮੂਹ ਨੇ ਦੇਸ਼ ਦੇ ਕਈ ਰਾਜਾਂ ਵਿਚ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ।

 

ਖਾਲਿਸਤਾਨੀ ਅੱਤਵਾਦੀ ਪੱਛਮੀ ਉੱਤਰ ਪ੍ਰਦੇਸ਼ ਦੇ ਰਸਤੇ ਦੀ ਵਰਤੋਂ ਹਥਿਆਰਾਂ ਦੀ ਖਰੀਦਣ ਲਈ ਕਰ ਰਹੇ ਹਨ। ਪੱਛਮੀ ਯੂਪੀ ਵਿੱਚ ਖਾਲਿਸਤਾਨੀ ਅੱਤਵਾਦੀਆਂ ਦੀਆਂ ਸਰਗਰਮੀਆਂ ਸਰਗਰਮ ਹਨ।

 

ਸੂਤਰਾਂ ਅਨੁਸਾਰ ਪੱਛਮ ਵਿਚ ਤਕਰੀਬਨ 18 ਟਿਕਾਣੇ ਅਜਿਹੇ ਹਨ ਜਿਥੇ ਵੱਡੀ ਗਿਣਤੀ ਵਿਚ ਹਥਿਆਰ ਬਣਾਏ ਜਾਂਦੇ ਹਨ। ਖਾਲਿਸਤਾਨੀ ਅੱਤਵਾਦੀ ਪਹਿਲਾਂ ਹੀ ਮੇਰਠ, ਸ਼ਾਮਲੀ, ਸਹਾਰਨਪੁਰ ਵਿਚ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਸੰਪਰਕ ਵਿਚ ਹਨ ਤੇ ਹਥਿਆਰ ਖਰੀਦ ਕੇ ਨਾਪਾਕ ਮਨਸੂਬੇ ਬਣਾ ਰਹੇ ਹਨ।

 

2 ਅਕਤੂਬਰ 2018 ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀਆਂ ਨੇ ਸ਼ਾਮਲੀ ਜ਼ਿਲੇ ਦੇ ਝਿੰਜਾਣਾ ਥਾਣਾ ਖੇਤਰ ਦੇ ਕਮਾਲਪੁਰ ਚੈਕ ਪੋਸਟ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਕੇ ਹਥਿਆਰਾਂ ਦੀ ਲੁੱਟ ਕੀਤੀ। ਇਸ ਕੇਸ ਵਿੱਚ ਕੇ ਐਲ ਐਲ ਦੇ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਸਨ। ਖੁਲਾਸਾ ਹੋਇਆ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਜਾਨੋ ਮਾਰਨਾ ਸੀ। ਇਸ ਦੇ ਲਈ ਅਸਲਾ ਇਕੱਠਾ ਕੀਤਾ ਜਾ ਰਿਹਾ ਸੀ। ਯੂਪੀ ਏਟੀਐਸ ਇਸ ਕੇਸ ਦੀ ਜਾਂਚ ਕਰ ਰਹੀ ਹੈ।

 

ਤਕਰੀਬਨ ਢਾਈ ਸਾਲ ਪਹਿਲਾਂ ਪੰਜਾਬ ਚ ਡਰ ਦਾ ਮਾਹੌਲ ਬਣਾਉਣ ਲਈ 8 ਹਿੰਦੂ-ਸਿੱਖ ਆਗੂਆਂ ਦਾ ਕਤਲ ਕੀਤੀ ਗਈ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਨਾਮ ਇਸ ਚ ਸਾਹਮਣੇ ਆਇਆ। ਇਹ ਵੀ ਖੁਲਾਸਾ ਹੋਇਆ ਸੀ ਕਿ ਕਤਲ ਕਰਨ ਲਈ ਬਾਰੂਦ ਮੇਰਠ ਤੋਂ ਸਪਲਾਈ ਕੀਤਾ ਗਿਆ ਸੀ।

 

ਐਨਆਈਏ ਨੇ ਮੇਰਠ ਦੇ ਸਪਲਾਇਰ ਪਰਵੇਜ਼ ਉਰਫ ਫਰੂ, ਪਿੰਡ ਬਿਲੋਲੀ ਦੇ ਪਹਾੜ ਸਿੰਘ ਅਤੇ ਗਾਜ਼ੀਆਬਾਦ ਦੇ ਪਿੰਡ ਨਹਾਲੀ ਦੇ ਮਲੂਕ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੇ ਖਾਲਿਸਤਾਨੀਆਂ ਨੂੰ ਹਥਿਆਰ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Secure crossing of West UP for arms supply connection with khalistanis