ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੇ ਦੇਸੀ ਸਮੁੰਦਰੀ ਜੰਗੀ ਜਹਾਜ਼ ਵਿਚੋਂ ਪੁਰਜ਼ੇ ਚੋਰੀ

ਕੋਚੀ,ਪਹਿਲੇ ਦੇਸੀ ਸਮੁੰਦਰੀ ਜੰਗੀ ਜਹਾਜ਼ ਵਿਚੋਂ ਪੁਰਜ਼ੇ ਚੋਰੀ

ਕੇਰਲ ਦੇ ਕੋਚੀ ਸ਼ਿਪਯਾਰਡ ਤੋਂ ਪਹਿਲੇ ਸਵਦੇਸੀ ਸਮੁੰਦਰੀ ਜਹਾਜ ‘ਵਿਕਰਾਂਤ’ ਦੇ ਚਾਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਕੰਪਿਊਟਰ ਦੇ ਇਲੈਕਟ੍ਰਿਕ ਪੁਰਜ਼ੇ ਚੋਰੀ ਹੋ ਗਏ। ਦੇਸ਼ ਦੇ ਸਭ ਤੋਂ ਜ਼ਿਆਦਾ ਸੁਰੱਖਿਅਤ ਸਥਾਨਾਂ ਵਿਚ ਸ਼ੁਮਾਰ ਇਸ ਖੇਤਰ ਵਿਚ ਸੇਂਧ ਸੁਰੱਖਿਆ ਵਿਚ ਭਾਰੀ ਚੂਕ ਮੰਨੀ ਜਾ ਰਹੀ ਹੈ। ਵਿਕਰਾਂਤ ਦਾ ਨੌ ਸੈਨਾ ਦੇ ਬੇੜੇ ਵਿਚ ਸਾਲ 2021 ਵਿਚ ਸ਼ਾਮਲ ਕੀਤਾ ਜਾਣਾ ਪ੍ਰਸਤਾਵਿਤ ਹੈ।

 

ਕੋਚੀ ਸ਼ਿਪਯਾਰਡ ਲਿਮਟਿਡ (ਸੀਐਲਐਲ) ਦੇ ਸੂਤਰਾਂ ਨੇ ‘ਯੂਨੀਵਾਰਤਾ’ ਨੂੰ ਬੁੱਧਵਾਰ ਨੂੰ ਦੱਸਿਆ ਕਿ ਵਿਕਰਾਂਤ ਦੇ ਚਾਰ ਕੰਪਿਊਟਰਾਂ ਦੇ ਹਾਰਡ ਡਿਸਕ, ਰੈਂਡਮ ਐਕਸੇਸ ਮੈਮੋਰੀ (ਰੈਮ) ਅਤੇ ਪ੍ਰੋਸੇਸਰ ਚੋਰੀ ਹੋ ਗਏ ਹਨ।

 

ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲਗ ਸਕਿਆ ਕਿ ਚੋਰੀ ਕਦੋਂ ਹੋਈ। ਉਨ੍ਹਾਂ ਕਿਹਾ ਕਿ ਸ਼ਿਪਯਾਰਡ ਦੇ ਪ੍ਰਬੰਧਕ ਨੇ ਇਸ ਸਬੰਧੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਮਹਾਨਿਰਦੇਸ਼ਕ ਲੋਕ ਨਾਥ ਬੇਹਰਾ ਨੇ ਘਟਨਾ ਉਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।

 

ਫੌਜ ਦਾ ਦਾਅਵਾ ਹੈ ਕਿ ਜੰਗੀ ਜਹਾਜ਼ ਨਾਲ ਸਾਮਰਿਕ ਮਹੱਤਵ ਦੇ ਕੋਈ ਉਪਕਰਨ ਚੋਰੀ ਨਹੀਂ ਹੋਇਆ, ਪ੍ਰੰਤੂ ਰਾਸ਼ਟਰੀ ਜਾਂਚ ਏਜੰਸੀਆਂ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜੰਗੀ ਜਹਾਜ਼ ਦੇ ਕੰਪਿਊਟਰਾਂ ਵਿਚ ਬੇਂਗਲੁਰੂ ਸਥਿਤ ਭਾਰਤ ਹੈਵੀ ਇਲੈਕਟ੍ਰਿਕਲ ਲਿਮਿਟਿਡ ਦੇ ਪੁਰਜ਼ੇ ਲਗਾਏ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Security Break Warship INS Vikrant Computers Parts Theft