ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ‘ਆਪ’ ਛੱਡ ਕੇ ਕਾਂਗਰਸ ’ਚ ਗਏ ਅਲਕਾ ਲਾਂਬਾ

ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ‘ਆਪ’ ਛੱਡ ਕੇ ਕਾਂਗਰਸ ’ਚ ਗਏ ਅਲਕਾ ਲਾਂਬਾ

ਪੁਰਾਣੀ ਦਿੱਲੀ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਉੱਤੇ ਖੜ੍ਹੇ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਬੱਲੀਮਾਰਾਂ ਤੋਂ ਦਿੱਲੀ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰੂਨ ਯੂਸਫ਼, ਚਾਂਦਨੀ ਚੌਕ ਤੋਂ ਅਲਕਾ ਲਾਂਬਾ ਤੇ ਮਟੀਆ ਮਹਿਲ ਤੋਂ ਮਿਰਜ਼ਾ ਜਾਵੇਦ ਅਲੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

 

 

ਇਨ੍ਹਾਂ ’ਚ ਸਭ ਤੋਂ ਵੱਧ ਹੈਰਾਨਕੁੰਨ ਨਤੀਜਾ ਚਾਂਦਨੀ ਚੌਕ ਤੋਂ ਉਮੀਦਵਾਰ ਅਲਕਾ ਲਾਂਬਾ ਦਾ ਰਿਹਾ ਕਿਉਂਕਿ ਉਨ੍ਹਾਂ ਜਿੱਤੀ ਹੋਈ ਸੀਟ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਸੀ। ਪਿਛਲੀ ਵਾਰ ਅਲਕਾ ਲਾਂਬਾ ਨੇ ਆਮ ਆਦਮੀ ਦੀ ਟਿਕਟ ’ਤੇ 18,287 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਇੰਨੀ ਬੁਰੀ ਹਾਰ ਹੋਈ ਕਿ ਉਹ ਪਹਿਲੀਆਂ ਪੌੜੀਆਂ ਵੀ ਨਹੀਂ ਚੜ੍ਹ ਸਕੇ।

 

 

ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ ਨੇ ਭਾਜਪਾ ਉਮੀਦਵਾਰ ਸੁਮਨ ਕੁਮਾਰ ਗੁਪਤਾ ਨੂੰ 29,684 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਤੇ ਅਲਕਾ ਲਾਂਬਾ ਦੀ ਜ਼ਮਾਨਤ ਜ਼ਬਤ ਹੋ ਗਈ। ਉਹ ਚੋਣ–ਮੈਦਾਨ ਦੀ ਜੰਗ ਵਿੱਚ ਕਿਤੇ ਦੂਰ–ਦੂਰ ਵੀ ਨਹੀਂ ਦਿਸੇ।

 

 

ਚਾਂਦਨੀ ਚੌਕ ਤੋਂ ਕਾਂਗਰਸ ਦੇ ਉਮੀਦਵਾਰ ਅਲਕਾ ਲਾਂਬਾ ਨੂੰ 3,881 ਵੋਟਾਂ ਮਿਲੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਸੁਮਨ ਕੁਮਾਰ ਗੁਪਤਾ ਨੂੰ 21,307 ਵੋਟਾਂ ਮਿਲੀਆਂ। ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਇੱਥੇ ਔਸਤ ਤੋਂ ਵੀ ਹੇਠਾਂ ਰਿਹਾ ਹੈ। ਕਾਂਗਰਸ ਨੂੰ ਇੱਥੇ 5.03 ਫ਼ੀ ਸਦੀ ਵੋਟਾਂ ਹੀ ਮਿਲ ਸਕੀਆਂ।

 

 

ਅਲਕਾ ਲਾਂਬਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚਾਂਦਨੀ ਚੌਕ ਤੋਂ ਰਿਕਾਰਡ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੁਮਨ ਕੁਮਾਰ ਗੁਪਤਾ ਨੂੰ 16 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ ਪਰ ਇਸ ਵਾਰ ਅਲਕਾ ਲਾਂਬਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

 

 

ਦਿੱਲੀ ’ਚ ਕਾਂਗਰਸ ਪਾਰਟੀ ਦੇ ਹਾਰੂਨ ਯੂਸਫ਼ ਬੱਲੀਮਾਰਾਂ ਸੀਟ ਤੋਂ ਸਿਰਫ਼ 4.73 ਫ਼ੀ ਸਦੀ ਵੋਟਾਂ ਹੀ ਲੈ ਸਕੇ। ਜ਼ਮਾਨਤ ਬਚਾਉਣ ਲਈ ਉਨ੍ਹਾਂ ਨੂੰ ਘੱਟੋ–ਘੱਟ 6 ਫ਼ੀ ਸਦੀ ਵੋਟਾਂ ਦੀ ਜ਼ਰੂਰਤ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Security Deposit of Alka Lamba confiscated who joined Congress after leaving AAP