ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਚੁੱਕੇ ਕਦਮ

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਚੁੱਕੇ ਕਦਮ

ਜੇਲ੍ਹ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਜੇਲ੍ਹਾਂ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਪੁਖਤਾ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ, ਲੋੜੀਂਦਾ ਸਟਾਫ ਪੂਰਾ ਕਰਨ ਅਤੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਗ੍ਰਹਿ, ਜੇਲ੍ਹ ਤੇ ਪੁਲਿਸ ਸਣੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ

 


ਮੀਟਿੰਗ ਉਪਰੰਤ ਪ੍ਰੈਸ ਨੂੰ ਵੇਰਵੇ ਦਿੰਦਿਆਂ . ਰੰਧਾਵਾ ਨੇ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਬਣਾਏ ਜਾਣ ਵਾਲੇ 21 ਉਚ ਸੁਰੱਖਿਆ ਜੋਨਾਂ ਵਿੱਚੋਂ 12 ਮੁਕੰਮਲ ਹੋ ਗਏ ਹਨ ਅਤੇ ਜਦੋਂ ਕਿ ਬਾਕੀ 9 ਦਾ ਕੰਮ ਬੜੀ ਤੇਜੀ ਨਾਲ ਚੱਲ ਰਿਹਾ ਹੈ

 

 

ਉਨ੍ਹਾਂ ਕਿਹਾ ਕਿ ਇਹ ਜੋਨ ਅਤਿਆਧੁਨਿਕ ਸੁਰੱਖਿਆ ਤਕਨੀਕਾਂ ਨਾਲ ਲੈਸ ਹੋਣਗੇ ਜਿਨ੍ਹਾਂ ਵਿੱਚ '' ਕੈਟੇਗਰੀ ਦੇ ਅਪਰਾਧੀਆਂ ਨੂੰ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਸੁਰੱਖਿਆ ਦੇ ਪੱਖ ਤੋਂ ਸਿਰ ਤੋਂ ਪੈਰਾਂ ਤੱਕ ਸਰੀਰ ਦੀ ਜਾਂਚ ਲਈ ਸਕੈਨਰ (ਫੁੱਲ ਬਾਡੀ ਸਕੈਨਰ) ਲਗਾਏ ਜਾ ਰਹੇ ਹਨ

 

 

ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਸ ਗੱਲ ਉਤੇ ਵੀ ਵਿਚਾਰ ਚਰਚਾ ਹੋਈ ਕਿ ਜੇਲ੍ਹਾਂ ਦੀਆਂ ਦੀਵਾਰਾਂ ਦੇ ਉਪਰ ਦੀ ਸੁੱਟੀਆਂ ਜਾਂਦੀਆਂ ਵਸਤਾਂ/ਮੋਬਾਈਲ ਨੂੰ ਰੋਕਣ ਲਈ ਅਜਿਹੀ ਸੁਰੱਖਿਆ ਵਿਵਸਥਾ ਕਾਇਮ ਕੀਤੀ ਜਾਵੇ ਜੋ ਜੇਲ੍ਹਾਂ ਦੀ 100 ਫੀਸਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਇਸ ਤੋਂ ਇਲਾਵਾ ਸੀ.ਸੀ.ਟੀ.ਵੀਜ ਕੈਮਰੇ ਪਹਿਲਾਂ ਹੀ ਸਥਾਪਤ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਰੰਗਦਾਰ ਕੈਮਰੇ ਸਥਾਪਨ ਕਰਨ ਦੀ ਵੀ ਤਜਵੀਜ ਹੈ
 

 

ਮੀਟਿੰਗ ਵਿੱਚ ਜੇਲ੍ਹਾਂ ਲਈ ਲੋੜੀਂਦੇ ਸਟਾਫ ਦੀ ਪੂਰਤੀ ਲਈ ਨਵੀਂ ਭਰਤੀ ਅਤੇ ਪੁਲਿਸ ਵਿਭਾਗ ਤੋਂ ਡੈਪੂਟੇਸਨ 'ਤੇ ਅਧਿਕਾਰੀ ਲੈਣ ਲਈ ਵਿਚਾਰ ਚਰਚਾ ਹੋਈ ਜਿਸ ਬਾਰੇ ਖੁਲਾਸਾ ਕਰਦਿਆਂ . ਰੰਧਾਵਾ ਨੇ ਦੱਸਿਆ ਕਿ 305 ਨਵੇਂ ਵਾਰਡਰਾਂ ਦੀ ਭਰਤੀ ਕੀਤੀ ਜਾਵੇਗੀ ਜਿਸ ਸਬੰਧੀ ਮੰਤਰੀ ਮੰਡਲ ਵੱਲੋਂ ਮਨਜੂਰੀ ਮਿਲ ਗਈ ਸੀ ਇਸ ਤੋਂ ਇਲਾਵਾ ਨਵੀਂ ਭਰਤੀ ਲਈ ਖਾਲੀ ਪੋਸਟਾਂ ਦਾ ਪਤਾ ਲਗਾਉਣ ਲਈ ਅਸਾਮੀਆਂ ਦਾ ਪੁਨਰਗਠਨ ਕੀਤਾ ਜਾਵੇ

 

 

ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਪੁਲਿਸ ਵਿਭਾਗ ਕੋਲੋਂ 20 ਇੰਸਪੈਕਟਰ ਰੈਂਕ ਦੇ ਅਫਸਰਾਂ ਨੂੰ ਡੈਪੂਟੇਸਨ 'ਤੇ ਲੈ ਕੇ ਡਿਪਟੀ ਸੁਪਰਡੈਂਟ ਗਰੇਡ-2, ਦੋ ਸੀਨੀਅਰ .ਆਈ.ਆਈ./ਐਸ.ਪੀ. ਨੂੰ ਡੀ.ਆਈ.ਜੀ. ਜੇਲ੍ਹਾਂ ਅਤੇ ਤੇ 6 ਐਸ.ਪੀ. ਰੈਂਕ ਦੇ ਅਫਸਰਾਂ ਨੂੰ ਲੈ ਕੇ ਸੁਪਰਡੈਂਟ ਜੇਲ੍ਹ ਦੀ ਪੋਸਟ 'ਤੇ ਤਾਇਨਾਤ ਕਰਨ ਲਈ ਤਜਵੀਜ ਤਿਆਰ ਕਰਨ ਦਾ ਫੈਸਲਾ ਹੋਇਆ

 


ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀਆਂ ਛੇ ਜੇਲ੍ਹਾਂ ਦੀ ਸੁਰੱਖਿਆ ਲਈ ਸੀ.ਆਰ.ਐਫ.ਪੀ. ਦੀ ਤਾਇਨਾਤੀ ਦਾ ਕੇਸ ਕੇਂਦਰ ਨੂੰ ਭੇਜਿਆ ਗਿਆ ਸੀ ਜਿਸ ਵਿੱਚੋਂ ਚਾਰ ਜੇਲ੍ਹਾਂ ਅੰਮ੍ਰਿਤਸਰ, ਬਠਿੰਡਾ, ਕਪੂਰਥਲਾ ਤੇ ਲੁਧਿਆਣਾ ਵਿਖੇ ਸੀ.ਆਰ.ਪੀ.ਐਫ. ਤਾਇਨਾਤ ਕਰ ਦਿੱਤੀ ਗਈ ਹੈ ਜਦੋਂ ਕਿ ਦੋ ਜੇਲ੍ਹਾਂ ਵਿਖੇ ਹਾਲੇ ਰਹਿੰਦੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੈਰਵੀ ਲਈ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ ਹੈ

 

 

ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਦਾ ਅਨੁਪਾਤ ਸਹੀ ਰੱਖਣ ਲਈ ਗੋਇੰਦਵਾਲ ਸਾਹਿਬ ਵਿਖੇ ਬਣ ਰਹੀ ਨਵੀਂ ਜੇਲ੍ਹ ਦਾ ਕੰਮ 75 ਫੀਸਦੀ ਮੁਕੰਮਲ ਹੋ ਗਿਆ ਹੈ ਜੇਲ੍ਹ ਮੰਤਰੀ ਨੇ ਆਪਣੇ ਅਧਿਕਾਰੀਆਂ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ ਜੇਲ੍ਹ ਦੀ ਉਸਾਰੀ ਦਾ ਕੰਮ ਜਲਦ ਪੂਰਾ ਕੀਤਾ ਜਾਵੇ

 


ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਲ੍ਹਾਂ ਲਈ ਨਵੀਆਂ ਐਂਬੂਲੈਸਾਂ ਖਰੀਦਣ ਲਈ ਸੂਬੇ ਦੇ ਸੰਸਦ ਮੈਂਬਰਾਂ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਇਹ ਐਮ.ਪੀ.ਲੈਂਡ ਫੰਡ ਵਿੱਚੋਂ ਖਰੀਦੀਆਂ ਜਾ ਸਕਣ ਕਿਉਂਕਿ ਇਸ ਨੂੰ ਸੰਸਦ ਮੈਂਬਰ ਦੇ ਅਖਿਤਆਰੀ ਕੋਟੇ ਵਿੱਚੋਂ ਖਰੀਦਣ ਦਾ ਉਪਬੰਧ ਹੈ

 

 

ਉਨ੍ਹਾਂ ਕਿਹਾ ਕਿ ਕੁਝ ਸੰਸਦ ਮੈਂਬਰਾਂ ਨਾਲ ਉਨ੍ਹਾਂ ਨਿੱਜੀ ਤੌਰ 'ਤੇ ਗੱਲ ਕੀਤੀ ਹੈ ਜਿਨ੍ਹਾਂ ਇਸ ਤਜਵੀਜ ਉਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਇਸੇ ਤਰ੍ਹਾਂ ਜੇਲ੍ਹ ਸਟਾਫ ਲਈ ਲੋੜੀਂਦੀਆਂ ਗੱਡੀਆਂ ਖਰੀਦਣ ਲਈ ਕੇਸ ਤਿਆਰ ਕਰ ਕੇ ਵਿੱਤ ਵਿਭਾਗ ਨੂੰ ਭੇਜਿਆ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Security of Punjab Prisons to be strengthened various measures