ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧਾਰਮਈਆ ਅਤੇ ਕੁਮਾਰਸਵਾਮੀ ਵਿਰੁੱਧ ਰਾਜ ਧ੍ਰੋਹ ਦਾ ਕੇਸ ਦਾਇਰ 

ਕਰਨਾਟਕ ਪੁਲਿਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀਆਂ ਸਿੱਧਾਰਮਈਆ ਅਤੇ ਐਚ.ਡੀ. ਕੁਮਾਰਸਵਾਮੀ ਦੇ ਨਾਲ-ਨਾਲ ਬੰਗਲੁਰੂ ਦੇ ਤਤਕਾਲੀਨ ਪੁਲਿਸ ਕਮਿਸ਼ਨਰ ਟੀ. ਸੁਨੀਲ ਕੁਮਾਰ, ਉਨ੍ਹਾਂ ਦੇ ਅਧੀਨ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਕਾਂਗਰਸ ਤੇ ਜਨਤਾ ਦਲ (ਐਸ.) ਦੇ ਕੁੱਝ ਆਗੂਆਂ ਵਿਰੁੱਧ ਰਾਜ ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਲੋਕ ਸਭਾ ਚੋਣਾਂ ਦੌਰਾਨ ਕੀਤੀ ਗਈ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਦਾ ਵਿਰੋਧ ਕਰਨ ਲਈ ਦਰਜ ਕੀਤਾ ਗਿਆ ਹੈ।
 

ਸਮਾਜਿਕ ਕਾਰਕੁੰਨ ਮੱਲਿਕਾਅਰਜੁਨ ਏ. ਦੀ ਸ਼ਿਕਾਇਤ 'ਤੇ ਸ਼ਹਿਰ ਦੀ ਇਕ ਅਦਾਲਤ ਨੇ ਹਾਲ ਹੀ 'ਚ ਕਮਰਸ਼ਿਅਲ ਸਟ੍ਰੀਟ ਪੁਲਿਸ ਨੂੰ ਅਪਰਾਧਕ ਸਾਜ਼ਸ਼ ਰਚਣ ਅਤੇ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਕੋਸ਼ਿਸ਼ ਸਮੇਤ ਭਾਰਤੀ ਅਪਰਾਧ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ।
 

ਮਾਮਲਾ ਕਾਂਗਰਸ ਅਤੇ ਜਨਤਾ ਦਲ (ਐਸ.) ਆਗੂਆਂ ਦੀ ਰਿਹਾਇਸ਼ 'ਤੇ ਮਾਰੇ ਗਏ ਆਮਦਨ ਟੈਕਸ ਵਿਭਾਗ ਦੇ ਵਿਰੋਧ 'ਚ ਇੱਥੇ ਆਮਦਨ ਟੈਕਸ ਦਫ਼ਤਰ ਕੋਲ ਤਤਕਾਲੀਨ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਸਮੇਤ ਹੋਰ ਆਗੂਆਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਹੈ। ਦੋਸ਼ ਹੈ ਕਿ ਕੁਮਾਰਸਵਾਮੀ ਨੇ ਛਾਪੇਮਾਰੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਲੋਕਾਂ ਨੂੰ ਸੰਭਾਵਤ ਕਾਰਵਾਈ ਦੀ ਸੂਚਨਾ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sedition case file against Former Karnataka CM and police commissioner of State