ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵੇਖੋ ਵਿਡੀਓ, ਕਾਰ ਕਿਵੇਂ ਚੜ੍ਹ ਗਈ 7 ਜਣਿਆਂ ਉੱਤੇ

​​​​​​​ਵੇਖੋ ਵਿਡੀਓ, ਕਾਰ ਕਿਵੇਂ ਚੜ੍ਹ ਗਈ 7 ਜਣਿਆਂ ਉੱਤੇ

ਬੈਂਗਲੁਰੂ ਦੇ ਐੱਚਐੱਸਆਰ ਲੇਅਆਊਟ ਇਲਾਕੇ ਵਿੱਚ ਕੱਲ੍ਹ ਐਤਵਾਰ ਨੂੰ ਇੱਕ ਕਾਰ ਪੇਵਮੈਂਟ ਉੱਤੇ ਜਾ ਚੜ੍ਹੀ ਤੇ ਉਸ ਨੇ ਕਈ ਰਾਹਗੀਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਡਰਾਇਵਰ ਅਚਾਨਕ ਆਪਣੀ ਕਾਰ ਉੱਤੋਂ ਕੰਟਰੋਲ ਗੁਆ ਬੈਠਾ ਤੇ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਇਹ ਸਾਰਾ ਹਾਦਸਾ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਿਆ।

 

 

ਸੀਸੀਟੀਵੀ ਕੈਮਰੇ ਦੀ ਫ਼ੁਟੇਜ ਵਿਖਾਉਂਦੀ ਹੈ ਕਿ ਤੇਜ਼–ਰਫ਼ਤਾਰ ਕਾਰ ਕਿਵੇਂ ਆਮ ਰਾਹਗੀਰਾਂ ਉੱਤੇ ਚੜ੍ਹਦੀ ਹੈ। ਸਥਾਲਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਕੱਲ੍ਹ ਇੱਕ ਹੋਟਲ ਦੇ ਸਾਹਮਣੇ ਤਿੰਨ ਵਜੇ ਵਾਪਰਿਆ। ਸੱਤ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।

 

 

 

ਡਰਾਇਵਰ ਦੀ ਸ਼ਨਾਖ਼ਤ ਰਾਜੇਂਦਰ ਵਜੋਂ ਹੋਈ ਹੈ ਤੇ ਉਹ ਕਿਸੇ ਟ੍ਰੈਵਲ ਏਜੰਸੀ ਲਈ ਕੰਮ ਕਰਦਾ ਹੈ। ਉਹ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ਵਿੱਚ ਵੀ ਸੀ।

 

 

ਹਾਲੇ ਪਿਛਲੇ ਹਫ਼ਤੇ 17 ਸਾਲਾਂ ਦੇ ਇੱਕ ਲੜਕੇ B/ ਸਿਰਫ਼ ਚਲਾ ਕੇ ਵੇਖਣ ਵਾਸਤੇ ਇੱਕ SUV ਕਾਰ ਆਪਣੇ ਕਿਸੇ ਗੁਆਂਢੀ ਤੋਂ ਲਈ ਸੀ ਤੇ ਆਪਣੇ ਨਾਲ ਕਾਰ ਵਿੱਚ ਇੱਕ ਹੋਰ ਦੋਸਤ ਨੂੰ ਵੀ ਬਿਠਾ ਲਿਆ ਸੀ। ਉਸ ਨੇ ਕਾਰ ਤੇਜ਼ ਰਫ਼ਤਾਰ ਨਾਲ ਚਲਾ ਕੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:See Video how car crushed 7 people