ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ ਵਿਡੀਓ: 180 `ਤੇ ਕਿਵੇਂ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ...

ਵੇਖੋ ਵਿਡੀਓ: 180 `ਤੇ ਕਿਵੇਂ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ...

-- ਭਾਰਤ ਦੀ ਸਭ ਤੋਂ ਤੇਜ਼-ਰਫ਼ਤਾਰ ਰੇਲ ਗੱਡੀ

ਦੇਸ਼ `ਚ ਬਣੀ ਪਹਿਲੀ ਇੰਜਣ-ਵਿਹੂਣੀ - ‘ਟ੍ਰੇਨ 18` ਦੇਸ਼ ਦੀ ਸਭ ਤੋਂ ਤੇਜ਼-ਰਫ਼ਤਾਰ ਰੇਲ ਗੱਡੀ ਹੈ। ਇਹ ਰੇਲ ਹਰ ਤਰ੍ਹਾਂ ਦੇ ਪਰੀਖਣ ਤੇ ਇਮਤਿਹਾਨ `ਚੋਂ ਅੱਵਲ ਰਹੀ ਹੈ। ਬੁੱਧਵਾਰ 26 ਦਿਸੰਬਰ ਨੂੰ ਇੰਜੀਨੀਅਰਾਂ ਦੀ ਟੀਮ ਨੇ ਖ਼ੁਦ ਇਸ ਰੇਲ ਦੇ ਪਰੀਖਣ ਦੌਰਾਨ ਇਸ ਦੀ ਰਫ਼ਤਾਰ ਦਾ ਜਾਇਜ਼ਾ ਲਿਆ ਅਤੇ ਉਸ ਦੀ ਰਿਕਾਰਡਿੰਗ ਵੀ ਕੀਤੀ। ਇਹ ਰਿਕਾਰਡਿੰਗ ਇੱਥੇ ਪਾਠਕਾਂ/ਦਰਸ਼ਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ।


ਕੱਲ੍ਹ ਦੇ ਪਰੀਖਣ ਤੋਂ ਬਾਅਦ ਹੀ ਦੇਸ਼ ਦੇ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਇਸ ਬਾਰੇ ਟਵੀਟ ਵੀ ਕੀਤਾ ਤੇ ਵਿਡੀਓ ਵੀ ਸ਼ੇਅਰ ਕੀਤੀ।। ਇਸ ਰੇਲ ਦਾ ਪਹਿਲਾ ਪਰੀਖਣ ਪਿਛਲੇ ਮਹੀਨੇ ਨਵੰਬਰ `ਚ ਬਰੇਲੀ-ਮੁਰਾਦਾਬਾਦ ਸੈਕਸ਼ਨ `ਤੇ ਅਤੇ ਫਿਰ ਦਸੰਬਰ ਮਹੀਨੇ ਦੇ ਅਰੰਭ `ਚ ਕੋਟਾ ਤੇ ਸਵਾਈ ਮਾਧੋਪੁਰ ਸੈਕਸ਼ਨ `ਤੇ ਕੀਤਾ ਗਿਆ ਸੀ।


100 ਕਰੋੜ ਰੁਪਏ ਦੀ ਲਾਗਤ ਨਾਲ ਇਹ ਰੇਲ ਗੱਡੀ ਚੇਨਈ ਸਥਿਤ ਇੰਟੈਗਰਲ ਕੋਚ ਫ਼ੈਕਟਰੀ `ਚ ਸਿਰਫ਼ 18 ਮਹੀਨਿਆਂ ਦੇ ਸਮੇਂ ਦੌਰਾਨ ਤਿਆਰ ਕੀਤੀ ਗਈ ਹੈ। ਇਸ ਦੀ ਰਫ਼ਤਾਰ ਸ਼ਤਾਬਦੀ ਐਕਸਪ੍ਰੈੱਸ ਤੋਂ ਜਿ਼ਆਦਾ ਹੋ ਗਈ ਹੈ।


ਸ਼ਤਾਬਦੀ ਐਕਸਪ੍ਰੈੱਸ ਦੀ ਸ਼ੁਰੂਆਤ 1988 `ਚ ਕੀਤੀ ਗਈ ਸੀ ਤੇ ਇਹ 20 ਰੂਟਾਂ `ਤੇ ਦੇਸ਼ ਦੇ ਅਹਿਮ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀ ਹੈ।


ਆਉਂਦੀ 29 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਟਰੇਨ 18` ਦਾ ਉਦਘਾਟਨ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਇਹ ਫਿ਼ਲਹਾਲ ਦਿੱਲੀ ਤੇ ਵਾਰਾਨਸੀ (ਉੱਤਰ ਪ੍ਰਦੇਸ਼) ਸ਼ਹਿਰਾਂ ਵਿਚਾਲੇ ਦੌੜੇਗੀ। ਇਹ ਰੇਲ ਗੱਡੀ ਸ਼ਤਾਬਦੀ ਦੇ ਮੁਕਾਬਲੇ 15% ਘੱਟ ਸਮਾਂ ਲਵੇਗੀ।


ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਹ ਰੇਲ ਰੋਜ਼ਾਨਾ ਸਵੇਰੇ 6:00 ਵਜੇ ਚੱਲਿਆ ਕਰੇਗੀ ਅਤੇ ਦੁਪਹਿਰ 2:00 ਵਜੇ ਵਾਰਾਨਸੀ ਪੁੱਜਿਆ ਕਰੇਗੀ ਤੇ ਉੱਧਰੋਂ ਵਾਰਾਨਸੀ ਤੋਂ ਇਹ ਰੇਲ ਗੱਡੀ 2:30 ਵਜੇ ਰਵਾਨਾ ਹੋ ਕੇ ਰਾਤੀਂ 10:30 ਵਜੇ ਦਿੱਲੀ ਪੁੱਜਿਆ ਕਰੇਗੀ।


ਇਸ ਰੇਲ ਗੱਡੀ `ਤੇ ਵਾਇ-ਫ਼ਾਇ ਇੰਟਰਨੈੱਟ, ਛੋਹ-ਮੁਕਤ ਬਾਇਓ-ਵੈਕਿਯੂਮ ਪਖਾਨੇ, ਐੱਲਈਡੀ ਲਾਈਟਿੰਗ, ਮੋਬਾਇਲ ਚਾਰਜਿੰਗ ਪੁਆਇੰਟਸ ਤੇ ਅਜਿਹਾ ਵਾਤਾਵਰਣ ਕੰਟਰੋਲ ਸਿਸਟਮ ਹੋਵੇਗਾ, ਜੋ ਹਰੇਕ ਡੱਬੇ `ਚ ਬੈਠੇ ਯਾਤਰੀਆਂ ੀ ਗਿਣਤੀ ਤੇ ਮੌਸਮ ਦੇ ਹਿਸਾਬ ਨਾਲ ਤਾਪਮਾਨ ਸੈੱਟ ਕਰ ਸਕੇਗਾ।


ਦਇਸ ਰੇਲ ਗੱਡੀ ਦੇ 52-52 ਸੀਟਾਂ ਵਾਲੇ ਦੋ ਐਗਜ਼ੀਕਿਊਟਿਵ ਡੱਬੇ ਅਤੇ 78-78 ਸੀਟਾਂ ਵਾਲੇ ਟ੍ਰੇਲਰ ਕੋਚ ਹੋਣਗੇ। ਐਗਜ਼ੀਕਿਊਟਿਵ ਕਲਾਸ ਦੀਆਂ ਸੀਟਾਂ ਆਪਣੇ ਧੁਰੇ `ਤੇ ਕਿਸੇ ਵੀ ਪਾਸੇ ਘੁੰਮ ਸਕਣਗੀਆਂ ਭਾਵ ਜਿੱਧਰ ਨੂੰ ਰੇਲ ਗੱਡੀ ਜਾ ਰਹੀ ਹੈ, ਤੁਸੀਂ ਆਪਣੀ ਸੀਟ ਉਸੇ ਦਿਸ਼ਾ ਵੱਲ ਕਰ ਸਕਦੇ ਹੋ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:See VIDEO How Train goes at speed of 180