ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ : ਵਾਰਤਾਕਾਰ ਸਾਧਨਾ ਰਾਮਚੰਦਰਨ ਵਾਪਸ ਪਰਤੀ, ਚੌਥੇ ਦਿਨ ਵੀ ਗੱਲਬਾਤ ਬੇਨਤੀਜਾ

ਸੁਪਰੀਮ ਕੋਰਟ ਵੱਲੋਂ ਨਿਯੁਕਤ ਵਾਰਤਾਕਾਰ ਸਾਧਨਾ ਰਾਮਚੰਦਰਨ ਸਨਿੱਚਰਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੂੰ ਲਗਾਤਾਰ ਚੌਥੇ ਦਿਨ ਮਿਲਣ ਪਹੁੰਚੀ ਅਤੇ ਉਨ੍ਹਾਂ ਨੂੰ ਰਸਤਾ ਖੋਲ੍ਹਣ ਲਈ ਸਮਝਾਇਆ। ਹਾਲਾਂਕਿ ਚੌਥੇ ਦਿਨ ਦੀ ਗੱਲਬਾਤ ਵੀ ਬੇਨਤੀਜਾ ਰਹੀ ਅਤੇ ਸਾਧਨਾ ਰਾਮਚੰਦਰਨ ਨੂੰ ਵਾਪਸ ਪਰਤਣਾ ਪਿਆ।
 

ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਸ਼ਾਹੀਨ ਬਾਗ 'ਚ ਧਰਨੇ ‘ਤੇ ਬੈਠੇ ਲੋਕਾਂ ਨੇ ਸਾਧਨਾ ਨੂੰ ਕਿਹਾ ਕਿ ਸਾਡੀ ਸੁਰੱਖਿਆ ਬਾਰੇ ਸੁਪਰੀਮ ਕੋਰਟ ਆਦੇਸ਼ ਦੇਵੇ। ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ 'ਤੇ ਨਾ ਛੱਡੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਜਾਮੀਆ ਅਤੇ ਸ਼ਾਹੀਨ ਬਾਗ ਦੇ ਲੋਕਾਂ ਵਿਰੁੱਧ ਦਰਜ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ।
 

 

ਸ਼ਾਹੀਨ ਬਾਗ 'ਚ ਬੈਠੀ ਇੱਕ ਬਜ਼ੁਰਗ ਔਰਤ ਨੇ ਸਾਧਨਾ ਰਾਮਚੰਦਰਨ ਨੂੰ ਕਿਹਾ, "ਜਦੋਂ ਸਰਕਾਰ ਸੀਏਏ ਵਾਪਸ ਲਵੇਗੀ, ਉਦੋਂ ਹੀ ਸੜਕ ਖਾਲੀ ਕੀਤੀ ਜਾਵੇਗੀ।" ਇੱਕ ਹੋਰ ਔਰਤ ਨੇ ਕਿਹਾ ਕਿ ਜੇ ਅੱਧੀ ਸੜਕ ਖੁੱਲ੍ਹਦੀ ਹੈ ਤਾਂ ਸੁਰੱਖਿਆ ਅਤੇ ਐਲਮੀਨੀਅਮ ਦੀਆਂ ਚਾਦਰਾਂ ਦੀ ਜ਼ਰੂਰਤ ਪਵੇਗੀ।"
 

ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਨਹੀਂ ਸੁਪਰੀਮ ਕੋਰਟ ਨੂੰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮ੍ਰਿਤੀ ਈਰਾਨੀ ਨੇ ਸਾਡੇ ਬਾਰੇ ਕਿਹਾ ਹੈ ਕਿ ਸ਼ਾਹੀਨ ਬਾਗ ਦੀਆਂ ਔਰਤਾਂ ਗੱਲਬਾਤ ਦੇ ਲਾਇਕ ਨਹੀਂ ਹਨ। ਜਿਨ੍ਹਾਂ ਲੋਕਾਂ ਨੇ ਸ਼ਾਹੀਨ ਬਾਗ ਵਿਰੁੱਧ ਬੋਲਿਆ ਹੈ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇ।
 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ੁੱਕਰਵਾਰ ਨੂੰ ਵਾਰਤਾਕਾਰਾਂ ਨੇ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਕਰਨ ਲਈ ਘੱਟੋ-ਘੱਟ ਇੱਕ ਪਾਸੇ ਦਾ ਰਸਤਾ ਖਾਲੀ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਖਤਰੇ 'ਚ ਪੁਲਿਸ ਤੁਹਾਨੂੰ ਪੂਰੀ ਸੁਰੱਖਿਆ ਦੇਵੇਗੀ। ਜਵਾਬ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਭਰੋਸਾ ਨਾ ਹੋਣ ਦੀ ਗੱਲ ਕਹੀ ਸੀ। ਪ੍ਰਦਰਸ਼ਨਕਾਰੀਆਂ ਨੇ ਵਾਰਤਾਕਾਰ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਦੇ ਸਾਹਮਣੇ ਪੁਲਿਸ ਨੂੰ ਲਿਖਤੀ ਸੁਰੱਖਿਆ ਦਾ ਭਰੋਸਾ ਦੇਣ ਲਈ ਕਿਹਾ ਸੀ।
 

ਸਿਰਫ ਇੱਕ ਦਿਨ ਬਚਿਆ ਹੈ :
ਸੁਪਰੀਮ ਕੋਰਟ ਨੇ ਵਾਰਤਾਕਾਰਾਂ ਨੂੰ 24 ਫਰਵਰੀ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਲਈ ਵਾਰਤਾਕਾਰਾਂ ਕੋਲ ਸਿਰਫ ਇੱਕ ਦਿਨ ਹੋਰ ਬਚਿਆ ਹੈ। ਜੇ ਐਤਵਾਰ ਨੂੰ ਇਹ ਰਸਤਾ ਖਾਲੀ ਕਰਨ 'ਤੇ ਸਹਿਮਤੀ ਨਾ ਬਣੀ ਤਾਂ ਅਗਲੀ ਸੁਣਵਾਈ 'ਚ ਇਸ ਬਾਰੇ ਕੋਈ ਫੈਸਲਾ ਹੋਵੇਗਾ। ਵਾਰਤਾਕਾਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior advocate Sadhana Ramachandran Supreme Court appointed interlocutors Shaheen Bagh