ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨਾਲ ਲਗਾਤਾਰ ਤੀਜੇ ਦਿਨ ਵਾਰਤਾਕਾਰਾਂ ਨੇ ਕੀਤੀ ਗੱਲਬਾਤ

ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਚੋਲੇ ਐਡਵੋਕੇਟ ਸੰਜੇ ਹੇਗੜੇ ਅਤੇ ਸੁਧਾ ਰਾਮਚੰਦਰਨ ਸ਼ੁੱਕਰਵਾਰ ਸ਼ਾਮ ਨੂੰ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ। ਇਹ ਲਗਾਤਾਰ ਤੀਜਾ ਦਿਨ ਸੀ ਜਦੋਂ ਵਿਚੋਲੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ।
 

ਧਰਨੇ 'ਤੇ ਬੈਠੀਆਂ ਔਰਤਾਂ ਨੇ ਕਿਹਾ, "ਜਦੋਂ ਆਸਪਾਸ ਦੀਆਂ ਕਈ ਸੜਕਾਂ ਖੁੱਲ੍ਹੀਆਂ ਹੋਈਆਂ ਹਨ ਤਾਂ ਸਾਨੂੰ ਪ੍ਰਦਰਸ਼ਨ ਲਈ ਕਿਸੇ ਹੋਰ ਥਾਂ ਜਾਣ ਲਈ ਕਿਉਂ ਕਿਹਾ ਜਾ ਰਿਹਾ ਹੈ? ਇਹ ਇੱਕੋ ਇੱਕ ਸੜਕ ਨਹੀਂ ਹੈ ਜੋ ਦਿੱਲੀ-ਨੋਇਡਾ ਨੂੰ ਜੋੜਦੀ ਹੈ। ਇਸ 'ਤੇ ਵਾਰਤਾਕਾਰ ਸੰਜੇ ਹੇਗੜੇ ਨੇ ਕਿਹਾ - ਅੱਜ ਸ਼ਿਵਰਾਤਰੀ ਹੈ। ਆਪਣੀ ਗੱਲ ਰੱਖਣਾ ਤੁਹਾਡਾ ਅਧਿਕਾਰ ਹੈ। ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਸ ਨੂੰ ਦੱਸੋ। ਅਸੀਂ ਸਾਰੇ ਮਿਲ ਕੇ ਪ੍ਰਭਾਵਤ ਧਿਰਾਂ ਲਈ ਫੈਸਲਾ ਲਵਾਂਗੇ। ਵਿਚੋਲਿਆਂ ਨੇ ਦਿੱਲੀ ਪੁਲਿਸ ਨੂੰ ਧਰਨੇ ਵਾਲੀ ਥਾਂ 'ਤੇ ਬੁਲਿਆ।
 

ਇਸ ਦੌਰਾਨ ਧਰਨੇ ਵਾਲੀ ਥਾਂ 'ਤੇ ਬੈਠੀਆਂ ਔਰਤਾਂ ਨੇ ਵਿਚੋਲਿਆਂ ਨਾਲ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਔਤ ਮੇਹਰੂਨਿਸਾ ਨੇ ਕਿਹਾ, "ਵਿਚੋਲਿਆਂ ਨੇ ਸਾਨੂੰ 20 ਲੋਕਾਂ ਦੇ ਸਮੂਹ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਸਾਨੂੰ ਇਹ ਮਨਜੂਰ ਨਹੀਂ ਹੈ। ਅਸੀ ਇਕੱਠੇ ਵਾਰਤਾਕਾਰਾਂ ਨਾਲ ਗੱਲਬਾਤ ਕਰਾਂਗੇ।"
 

ਵਾਰਤਾਕਾਰਾਂ ਨੇ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਕਰਨ ਲਈ ਘੱਟੋ-ਘੱਟ ਇੱਕ ਪਾਸੇ ਦਾ ਰਸਤਾ ਖਾਲੀ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਖਤਰੇ 'ਚ ਪੁਲਿਸ ਤੁਹਾਨੂੰ ਪੂਰੀ ਸੁਰੱਖਿਆ ਦੇਵੇਗਾ। ਜਵਾਬ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਭਰੋਸਾ ਨਾ ਹੋਣ ਦੀ ਗੱਲ ਕਹੀ। 
ਪ੍ਰਦਰਸ਼ਨਕਾਰੀਆਂ ਨੇ ਵਾਰਤਾਕਾਰ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਦੇ ਸਾਹਮਣੇ ਪੁਲਿਸ ਨੂੰ ਲਿਖਤੀ ਸੁਰੱਖਿਆ ਦਾ ਭਰੋਸਾ ਦੇਣ ਲਈ ਕਿਹਾ। ਉਨ੍ਹਾਂ ਨੇ ਇਸ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਨ ਦੀ ਗੱਲ ਕਹੀ ਹੈ।

 

ਵਾਰਤਾਕਾਰ ਸਾਧਨਾ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਚਿਹਰੇ ਹਨ ਅਤੇ ਹਰ ਕੋਈ ਨੇਤਾ ਨਜ਼ਰ ਆਉਂਦਾ ਹੈ। ਪ੍ਰਦਰਸ਼ਨਕਾਰੀਆਂ ਨੂੰ ਦੂਜਿਆਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਘੱਟੋ-ਘੱਟ ਇੱਕ ਪਾਸੇ ਦਾ ਰਸਤਾ ਖੋਲ੍ਹ ਦੇਣਾ ਚਾਹੀਦਾ ਹੈ। ਇਕ ਪਾਸੇ ਦਾ ਰਸਤਾ ਖਾਲੀ ਕਰਨ ਦੀ ਗੱਲ 'ਤੇ ਪ੍ਰਦਰਸ਼ਨਕਾਰੀਆਂ ਨੇ ਜਾਮੀਆ ਦਾ ਹਵਾਲਾ ਦਿੰਦਿਆਂ ਖੁਦ ਨੂੰ ਖਤਰਾ ਹੋਣ ਦੀ ਗੱਲ ਕਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior advocate Sanjay Hegde and Sadhna Ramchandran met the protesting women for the third consecutive day