ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਤਲੀ ਨੇ ਮੋਦੀ ਨੂੰ ਪੱਤਰ ਲਿਖਕੇ ਸਰਕਾਰ ’ਚ ਸ਼ਾਮਲ ਨਾ ਕਰਨ ਦੀ ਕੀਤੀ ਅਪੀਲ

ਜੇਤਲੀ ਨੇ ਮੋਦੀ ਨੂੰ ਪੱਤਰ ਲਿਖਕੇ ਸਰਕਾਰ ’ਚ ਸ਼ਾਮਲ ਨਾ ਕਰਨ ਦੀ ਕੀਤੀ ਮੰਗ

ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਕੇ ਨਵੀਂ ਸਰਕਾਰ ਦਾ ਹਿੱਸਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਅਰੁਣ ਜੇਤਲੀ ਨੇ ਚਿੱਠੀ ਵਿਚ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ।

 

ਅਰੁਦ ਜੇਤਲੀ ਨੇ ਪੱਤਰ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਕਿ ਮੈਂ ਤੁਹਾਨੂੰ ਰਸਮੀ ਤੌਰ ਉਤੇ ਬੇਨਤੀ ਕਰਨ ਲਈ ਲਿਖ ਰਿਹਾ ਹਾਂ ਕਿ ਮੈਨੂੰ ਖੁਦ ਲਈ, ਮੇਰੇ ਇਲਾਜ ਅਤੇ ਮੇਰੀ ਸਿਹਤ ਲਈ ਉਚਿਤ ਸਮੇਂ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਵਿਚ ਵਰਤਮਾਨ ਸਮੇਂ ਵਿਚ ਨਵੀਂ ਸਰਕਾਰ ਦਾ ਹਿੱਸਾ ਨਾ ਬਣਾਇਆ ਜਾਵੇ।

 

ਅਰੁਣ ਜੇਤਲੀ ਨੇ ਟਵਿਟਰ ਉਤੇ ਪੱਤਰ ਸਾਂਝਾ ਕੀਤਾ। ਇਸ ਵਿਚ ਪ੍ਰਧਾਨ ਮੰਤਰੀ ਮੋਦੀ ਲਈ ਲਿਖਿਆ ਗਿਆ ਹੈ ਕਿ ਜਦੋਂ ਤੁਸੀਂ ਕੈਂਪੇਨ ਖਤਮ ਕਰਨ ਦੇ ਬਾਅਦ ਕੇਦਾਰਨਾਥ ਜਾ ਰਹੇ ਸੀ, ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਜ਼ਿੰਮੇਵਾਰੀ ਤੋਂ ਦੂਰ ਰੱਖਣਾ।

 

ਅਰੁਣ ਜੇਤਲੀ ਨੇ ਲਿਖਿਆ ਕਿ ਐਨਡੀਏ ਦੀ ਪਹਿਲੀ ਸਰਕਾਰ, ਪਾਰਟੀ ਸੰਗਠਨ ਅਤੇ ਜਦੋਂ ਅਸੀਂ ਵਿਰੋਧੀ ਪਾਰਟੀ ਵਿਚ ਸੀ ਉਦੋਂ ਵੀ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ। ਮੈਂ ਇਸ ਤੋਂ ਜ਼ਿਆਦਾ ਦੀ ਮੰਗ ਨਹੀਂ ਕਰ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:senior bjp leader Arun Jaitley opts out of PM Modi s new team cites health grounds