ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗ ਨੇ ਰੇਲਵੇ ਦੇ ਖਾਣੇ ’ਚ ਕਿਰਲੀ ਹੋਣ ਦਾ ਕੀਤਾ ਸੀ ਦਾਅਵਾ...

ਰੇਲਵੇ ਦੇ ਖਾਣੇ ਚ ਕਿਰਲੀ ਮਿਲਣ ਦੇ ਇਕ ਦਿਲਚਸਪ ਮਾਮਲੇ ਚ ਆਖਰਕਾਰ ਸੱਚਾਈ ਸਾਹਮਣੇ ਆ ਗਈ ਹੈ। ਪੜਤਾਲ ਮੁਤਾਬਕ ਸ਼ਿਕਾਇਤਕਰਤਾ ਸੀਨੀਅਰ ਸਿਟੀਜ਼ਨ ਸੁਰਿੰਦਰ ਪਾਲ ਸਿੰਘ ਨੇ ਮੁਫਤ ਚ ਰੇਲਵੇ ਦਾ ਭੋਜਨ ਹਾਸਲ ਕਰਨ ਲਈ ਆਪਣੇ ਖਾਣੇ ਨੂੰ ਗੰਦਾ ਕੀਤਾ ਸੀ। ਜਾਂਚ ਮੁਤਾਬਕ ਇਸ ਗੱਲ ਦਾ ਵੀ ਸ਼ੱਕ ਹੈ ਕਿ ਬਜ਼ੁਰਗ ਦੀ ਮਾਨਸਿਕ ਹਾਲਤ ਕੁਝ ਸਹੀ ਨਹੀਂ ਹੈ।

 

ਇਸ ਸੀਨੀਅਰ ਵਿਭਾਗੀ ਟੀਮ ਨੇ ਮਾਮਲੇ ਨਾਲ ਦੋ ਘਟਨਾਵਾਂ ਚ ਸਮਾਨਤਾ ਦੇਖੀ ਤੇ ਸੁਰਿੰਦਰ ਦੀ ਚਾਲ ਚ ਫਸੇ ਰੇਲਵੇ ਵਿਭਾਗ ਨੂੰ ਚੌਕਸ ਕੀਤਾ। ਟੀਮ ਦੇ ਅਫਸਰ ਬਸੰਤ ਕੁਮਾਰ ਨੇ ਦਸਿਆ ਕਿ ਇਕੋ ਵਿਅਕਤੀ ਨੇ 14 ਜੁਲਾਈ ਨੂੰ ਪਹਿਲਾਂ ਜਬਲਪੁਰ ਸਟੇਸ਼ਨ ’ਤੇ ਆਪਣੇ ਸਮੋਸੇ ਚ ਕਿਰਲੀ ਹੋਣਾ ਦਾ ਦਾਅਵਾ ਕੀਤਾ ਤੇ ਫਿਰ ਉਸੇ ਵਿਅਕਤੀ ਨੇ ਗੁੱਟਕਲ ਸਟੇਸ਼ਨ ਤੇ ਆਪਣੀ ਬਿਰਯਾਨੀ ਚ ਵੀ ਕਿਰਲੀ ਹੋਣ ਦੀ ਸ਼ਿਕਾਇਤ ਕੀਤੀ।

 

ਪੜਚੋਲੀ ਅਫਸਰ ਨੇ ਕਿਹਾ ਕਿ ਸ਼ੱਕ ਹੋਣ ਤੇ ਪਤਾ ਲਗਾ ਕਿ ਉਕਤ ਬਜ਼ੁਰਗ ਵਿਅਕਤੀ ਨੇ ਮੁਫਤ ਖਾਣਾ ਹਾਸਲ ਕਰਨ ਲਈ ਇਹ ਕਹਾਣੀ ਘੜੀ ਸੀ। ਖੁਲਾਸਾ ਉਦੋਂ ਹੋਇਆ ਜਦੋਂ ਬਜ਼ੁਰਗ ਤੋਂ ਕਈ ਅਧਿਕਾਰੀਆਂ ਨੇ ਪੁੱਛਗਿਛ ਕੀਤੀ ਤਾਂ ਉਸ ਨੇ ਸੱਚਾਈ ਦੱਸ ਦਿੱਤੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:senior citizen complains of lizard in railway food but It was a trick for free meal