ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕਾਂਗਰਸ ਦੇ ਸੀਨੀਅਰ ਆਗੂ ਨੇ ਧਾਰਾ 370 ’ਤੇ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ

ਕੇਂਦਰ ਸਰਕਾਰ ਦੀ ਸ਼ਲਾਘਾ ਨਾਲ ਜੰਮੂ-ਕਸ਼ਮੀਰ ਚ ਧਾਰਾ 370 ਨੂੰ ਬੇਅਸਰ ਕਰਨ ਦੀ ਦਿਸ਼ਾ ਚ ਸੋਮਵਾਰ ਨੂੰ ਕਦਮ ਚੁੱਕਦਿਆਂ ਹੋਇਆਂ ਰਾਜ ਸਭਾ ਚ ਇਸ ਗੱਲ ਦਾ ਐਲਾਨ ਕੀਤਾ ਗਿਆ। ਰਾਜ ਸਭਾ ਚ ਅਮਿਤ ਸ਼ਾਹ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਆਧਾਰ ’ਤੇ ਧਾਰਾ 370 ਨੂੰ ਬੇਅਸਰ ਕੀਤਾ ਜਾ ਰਿਹਾ ਹੈ।

 

ਧਾਰਾ 370 ਤੇ ਸਰਕਾਰ ਦੇ ਇਸ ਫੈਸਲੇ ਦੀ ਸੀਨੀਅਰ ਕਾਂਗਰਸੀ ਆਗੂ ਜਨਾਰਦਨ ਦਵਿਵੇਦੀ ਨੇ ਸ਼ਲਾਘਾ ਕੀਤੀ ਹੈ। ਜਨਾਰਦਨ ਦਵਿਵੇਦੀ ਨੇ ਕਿਹਾ ਕਿ ਮੇਰੇ ਸਿਆਸੀ ਗੁਰੂ ਰਾਮ ਮਨੋਹਰ ਲੋਹੀਆ ਜੀ ਹਮੇਸ਼ਾ ਇਸ ਧਾਰਾ ਦੇ ਖਿਲਾਫ ਸਨ। ਦੇਰੀ ਦੇ ਬਾਵਜੂਦ ਇਕ ਇਤਿਹਾਸਕ ਗਲਤੀ ਨੂੰ ਅੱਜ ਸੁਧਾਰਿਆ ਗਿਆ ਹੈ।

 

ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਜ਼ਿਆਦਾਤਰ ਕਾਨੂੰਨ ਸਮਾਪਤ ਕਰਨ, ਜੰਮੂ-ਕਸ਼ਮੀਰ ਨੂੰ ਵਿਧਾਇਕਾਂ ਵਾਲਾ ਕੇਂਦਰ ਸ਼ਾਸਤ ਅਤੇ ਲੱਦਾਖ ਨੂੰ ਬਗੈਰ ਵਿਧਾਇਕਾਂ ਵਾਲਾ ਕੇਂਦਰ ਸ਼ਾਸਤ ਖੇਤਰ ਬਣਾਉਣ ਸਬੰਧੀ ਸਰਕਾਰ ਦੇ ਦੋ ਹਿੰਮਤ ਵਾਲੇ ਤੇ ਖਤਰੇ ਭਰੇ ਸੰਕਲਪਾਂ ਤੇ ਦੋ ਸਬੰਧਤ ਬਿਲਾਂ ਨੂੰ ਸੋਮਵਾਰ ਨੂੰ ਰਾਜ ਸਭਾ ਦੀ ਮਨਜ਼ੂਰੀ ਮਿਲ ਗਈ

 

ਰਾਜ ਸਭਾ ਨੇ ਇਨ੍ਹਾਂ ਟੀਚਿਆਂ ਵਾਲੇ ਦੋ ਸਰਕਾਰੀ ਸੰਕਲਪਾਂ, ਜੰਮੂ-ਕਸ਼ਮੀਰ ਰਾਖਵਾਂਕਰਨ (ਦੂਜੀ ਸੋਧ) ਬਿਲ-2019 ਅਤੇ ਜੰਮੂ-ਕਸ਼ਮੀਰ ਪੁਨਰਗਠਨ ਬਿਲ ਨੂੰ ਧੁਨੀ-ਮਤ ਨਾਲ ਪਾਸ ਕਰ ਦਿੱਤਾ

 

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਨਰਗਠਨ ਬਿਲ ਨੂੰ ਪਾਸ ਕਰਨ ਲਈ ਉਚ ਸਦਨ ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ਤਕਨੀਕੀ ਖਰਾਬੀ ਆਉਣ ਕਾਰਨੀ ਸਭਾਪਤੀ ਨੇ ਪਰਚੀ ਸਿਸਟਮ ਨਾਲ ਵੋਟਿੰਗ ਵੰਡ ਕਰਵਾਈ ਤੇ ਸਬੰਧਤ ਪ੍ਰਸਤਾਵ 61 ਦੇ ਮੁਕਾਬਲੇ 125 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior Congress leader Janardan Dwivedi praise Modi government for revoke Article 370