ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਹਵਪਾਰ ਦੇ ਧੰਦੇ ’ਚ ਇੱਥੇ ਵਿਧਾਇਕਾਂ ਕੋਲ ਭੇਜੀਆਂ ਜਾਂਦੀਆਂ ਨੇ ਬੱਚੀਆਂ

ਦੇਹਵਪਾਰ ਦੇ ਧੰਦੇ ’ਚ ਇੱਥੇ ਵਿਧਾਇਕਾਂ ਕੋਲ ਭੇਜੀਆਂ ਜਾਂਦੀਆਂ ਨੇ ਬੱਚੀਆਂ

ਬਿਹਾਰ ਦੇ ਆਰਾ ਵਿਚ ਦੇਹ ਵਪਾਰ ਦੇ ਧੰਦੇ ਵਿਚ ਜਬਰੀ ਧੱਕੀ ਗਈ ਨਾਬਾਲਗ ਦੇ ਬਿਆਨ ਨਾਲ ਕਥਿਤ ਸਫੇਦਪੋਸ਼ੀ ਦਾ ਕਾਲਾ ਸੱਚ ਸਾਹਮਣੇ ਆਇਆ ਹੈ। ਅਦਾਲਤ ਵਿਚ ਸੋਮਵਾਰ ਨੂੰ ਬਿਆਨ ਵਿਚ ਵਿਧਾਇਕ ਦਾ ਵੀ ਜ਼ਿਕਰ ਕੀਤਾ ਗਿਆ ਹੈ।

 

ਨਾਬਾਲਗ ਨੇ ਕਿਹਾ ਕਿ ਉਸ ਨੂੰ ਇਕ ਵਿਧਾਇਕ ਕੋਲ ਵੀ ਭੇਜਿਆ ਜਾਂਦਾ ਹੈ। ਹਾਲਾਂਕਿ ਉਸਨੇ ਕਿਸੇ ਦਾ ਨਾਮ ਨਹੀਂ ਲਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਆਰਾ ਦੀ ਇਕ ਨਾਬਾਲਗ ਰਾਹੀਂ ਭੋਜਪੁਰ ਪੁਲਿਸ ਨੇ ਪਟਨਾ ਵਿਚ ਚਲ ਰਹੇ ਇਕ ਵੱਡੇ ਸੈਕਸ ਰੈਕੇਟ ਦਾ ਖੁਲਾਸਾ ਕੀਤਾ ਸੀ। ਹਾਲਾਂਕਿ ਸੈਕਸ ਰੈਕੇਟ ਦਾ ਮਾਸਟਰ ਮਾਈਡ ਪਟਨਾ ਦਾ ਸੰਜੇ ਪਾਸਵਾਨ ਅਜੇ ਵੀ ਫਰਾਰ ਹੈ। ਉਸ ਮਾਮਲੇ ਵਿਚ ਸੋਮਵਾਰ ਨੂੰ ਨਾਬਾਲਗ ਦਾ ਅਦਾਲਤ ਵਿਚ 164 ਦਾ ਬਿਆਨ ਦਰਜ ਕਰਵਾਇਆ ਗਿਆ।

 

ਨਾਬਾਲਗ ਨੇ ਅਦਾਲਤ ਵਿਚ ਦਿੱਤੇ ਬਿਆਨ ਵਿਚ ਆਰਾ ਦੇ ਇਕ ਇੰਜਨੀਅਰਿੰਗ ਦੀ ਰਿਹਾਇਸ਼ ਤੇ ਹੋਟਲਾਂ ਵਿਚ ਜਾਣ ਦੀ ਗੱਲ ਕਹੀ ਹੈ। ਪੁਲਿਸ ਵਿਧਾਇਕ ਦੀ ਪਹਿਚਾਣ ਅਤੇ ਮਾਸਟਰ ਮਾਈਡ ਦੀ ਗ੍ਰਿਫਤਾਰੀ ਵਿਚ ਲੱਗੀ ਹੈ।

 

ਭੋਜਪੁਰ ਦੇ ਐਸਪੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਨਾਬਾਲਗ ਨੇ ਕਿਸੇ ਵਿਧਾਇਕ ਦਾ ਨਾਮ ਨਹੀਂ ਲਿਆ। ਸਿਰਫ ਇਕ ਵਿਧਾਇਕ ਕੋਲ ਭੇਜੇ ਜਾਣ ਦੀ ਗੱਲ ਕਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sensational disclosure of the minor who stuck in sex racket says was sent to MLA