ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਅਫਸਰ ’ਤੇ ਪੈਟਰੋਲ ਸੁੱਟ ਕੇ ਜ਼ਿੰਦਾ ਸਾੜਿਆ, ਮੁਲਾਜ਼ਮਾਂ ’ਚ ਦਹਿਸ਼ਤ

ਤੇਲੰਗਾਨਾ ਚ ਸੋਮਵਾਰ ਨੂੰ ਇਕ ਦਿਲ ਦਹਿਲਾਉਣ ਵਾਲੀ ਘਟਨਾ ਚ ਸੂਬੇ ਦੇ ਮਾਲ ਵਿਭਾਗ ਦੀ ਇਕ ਮਹਿਲਾ ਅਫਸਰ ਨੂੰ ਉਸ ਦੇ ਦਫਤਰ ਚ ਇਕ ਆਦਮੀ ਨੇ ਜ਼ਿੰਦਾ ਸਾੜ ਦਿੱਤਾ। ਉਹ ਆਦਮੀ ਕਥਿਤ ਤੌਰ 'ਤੇ ਆਪਣੀ ਜ਼ਮੀਨੀ ਰਿਕਾਰਡ ਵਿਚਲੀਆਂ ਗਲਤੀਆਂ ਨੂੰ ਸਹੀ ਨਾ ਕਰਨ 'ਤੇ ਮਹਿਲਾ ਅਫਸਰ ਨਾਲ ਨਾਰਾਜ਼ ਸੀ।

 

ਇਹ ਘਟਨਾ ਹੈਦਰਾਬਾਦ ਦੇ ਬਾਹਰੀ ਹਿੱਸੇ ਰੰਗਾ ਰੈਡੀ ਜ਼ਿਲੇ ਚ ਅਬਦੁੱਲਾਪੁਰਮੇਟ ਤਹਿਸੀਲ ਦਫ਼ਤਰ ਚ ਵਾਪਰੀ। ਪੁਲਿਸ ਨੇ ਦੱਸਿਆ ਕਿ ਤਹਿਸੀਲਦਾਰ ਜਾਂ ਮੰਡਲ ਮਾਲ ਅਫਸਰ (ਐਮਆਰਓ) ਵਿਜੇ ਰੈੱਡੀ ਆਪਣੇ ਚੈਂਬਰ ਚ ਸੀ, ਉਸੇ ਸਮੇਂ ਹਮਲਾਵਰ ਉਥੇ ਪਹੁੰਚ ਗਿਆ ਤੇ ਉਕਤ ਅਫਸਰ 'ਤੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ।

 

ਪੁਲਿਸ ਮੁਤਾਬਕ ਮਹਿਲਾ ਅਧਿਕਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਮੁਲਾਜ਼ਮ ਐਮਆਰਓ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

 

ਪੁਲਿਸ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਸੁਰੇਸ਼ ਮੁਦਿਰਾਜੂ ਵਜੋਂ ਹੋਈ ਹੈ ਜੋ ਕਿ ਖੁੱਦ ਵੀ ਇਸ ਘਟਲਾ ਚ ਝੁਲਸ ਗਿਆ ਤੇ ਬਾਅਦ ਚ ਦਫਤਰ ਤੋਂ ਬਾਹਰ ਭੱਜ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਵੀ ਹਸਪਤਾਲ ਚ ਦਾਖਲ ਹੈ।

 

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਦੇ ਖਾਣੇ ਦੇ ਸਮੇਂ ਵਾਪਰੀ ਜਦੋਂ ਦਫਤਰ ਚ ਬਹੁਤ ਸਾਰੇ ਲੋਕ ਨਹੀਂ ਸਨ। ਸੁਰੇਸ਼ ਗੁੱਸੇ ਚ ਸੀ ਕਿ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਅਫਸਰ ਉਸ ਦੀ ਜ਼ਮੀਨ ਦੇ ਦਸਤਾਵੇਜ਼ ਵਿਚਲੀਆਂ ਗਲਤੀਆਂ ਨੂੰ ਠੀਕ ਨਹੀਂ ਕਰ ਰਹੇ ਸਨ।

 

ਹੁਣ ਇਸ ਘਟਨਾ ਨੇ ਸਰਕਾਰੀ ਅਧਿਕਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ। ਘਟਨਾ ਮਗਰੋਂ ਰਚਕੌਂਡਾ ਦੇ ਪੁਲਿਸ ਕਮਿਸ਼ਨਰ ਮਹੇਸ਼ ਭਾਗਵਤ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।

 

ਪੁਲਿਸ ਦਾ ਮੰਨਣਾ ਹੈ ਕਿ ਸੁਰੇਸ਼ ਮਹਿਲਾ ਅਫਸਰ ਦੀ ਹੱਤਿਆ ਦੀ ਪੂਰੀ ਯੋਜਨਾ ਨਾਲ ਦੇ ਦਫਤਰ ਪਹੁੰਚਿਆ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensational: Female officer burnt alive in Hyderabad