ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਨਸਨੀਖੇਜ਼! ਤਾਮਿਲਨਾਡੂ 'ਚ ਕਰਜ਼ਾਈ ਦੋ ਪਰਿਵਾਰਾਂ ਦੇ 9 ਜੀਆਂ ਨੇ ਕੀਤੀ ਖ਼ੁਦਕੁਸ਼ੀ

ਤਾਮਿਲਨਾਡੂ ਵਿੱਚ ਸ਼ੁੱਕਰਵਾਰ ਨੂੰ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਿੱਚ ਦੋ ਪਰਿਵਾਰਾਂ ਦੇ ਨੌਂ ਲੋਕਾਂ ਨੇ ਖੁਦਕੁਸ਼ੀ ਕਰ ਲਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵਿੱਲੂਪੁਰਮ ਜ਼ਿਲ੍ਹੇ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧਤ ਪੰਜ ਵਿਅਕਤੀਆਂ ਦੀ ਮੌਤ ਜ਼ਹਿਰੀਲੇ ਪਦਾਰਥ ਸਾਇਨਾਇਡ ਖਾਣ ਨਾਲ ਹੋਈ ਹੈ ਅਤੇ ਦੂਜੀ ਘਟਨਾ ਵਿੱਚ ਡਿੰਡੀਗੂਲ ਜ਼ਿਲ੍ਹੇ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
 

ਸੂਤਰਾਂ ਨੇ ਦੱਸਿਆ ਕਿ ਵਿੱਲੂਪੁਰਮ ਜ਼ਿਲ੍ਹੇ ਵਿੱਚ ਇੱਕ ਜੋੜਾ ਲੰਬੇ ਸਮੇਂ ਤੋਂ ਪਾਬੰਦੀਸ਼ੁਦਾ ਨੰਬਰ ਤਿੰਨ ਦੀ ਲਾਟਰੀ ਵਿੱਚ ਪੈਸੇ ਲਗਾ ਰਿਹਾ ਸੀ ਅਤੇ 30 ਲੱਖ ਰੁਪਏ ਦਾ ਕਰਜ਼ਾਈ ਸੀ। ਪਹਿਲਾਂ, ਜੋੜੇ ਨੇ ਆਪਣੇ ਤਿੰਨ ਬੱਚਿਆਂ ਨੂੰ ਸਾਈਨਾਇਡ ਖੁਆਈ ਅਤੇ ਬਾਅਦ ਵਿੱਚ ਖ਼ੁਦ ਵੀ ਸਾਈਨਾਇਡ ਖਾ ਕੇ ਆਪਣੀ ਜਾਨ ਦੇ ਦਿੱਤੀ। ਇਹ ਘਟਨਾ ਵਿੱਲੂਪੁਰਮ ਜ਼ਿਲ੍ਹੇ ਦੇ ਸਿਥੇਰੀਕਰਾਈ ਖੇਤਰ ਦੇ ਸਲਾਮਤ ਨਗਰ ਦੀ ਹੈ।
 

ਮ੍ਰਿਤਕਾਂ ਦੀ ਪਛਾਣ ਐਮ ਅਰੁਣ ਕੁਮਾਰ (33), ਪਤਨੀ ਸਿਵਾਗਾਮੀ (26), ਧੀਆਂ ਪ੍ਰਿਆਦਰਸ਼ਿਨੀ (5), ਯੁਵਾਸ਼੍ਰੀ (3) ਅਤੇ ਭਾਰਤੀ (ਨੌ ਮਹੀਨੇ) ਵਜੋਂ ਹੋਈ ਹੈ। ਅਰੁਣ ਨੇ ਸਾਈਨਾਇਡ ਖਾਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ 'ਤੇ ਇਕ ਵੀਡੀਓ ਕਲਿਪਿੰਗ ਬਣਾਈ ਜਿਸ ਵਿੱਚ ਉਸ ਨੇ ਇਹ ਦੱਸਿਆ ਕਿ ਇਹ ਇਹ ਕਦਮ ਕਿਉਂ ਚੁੱਕ ਰਿਹਾ ਹੈ ਅਤੇ ਬਾਅਦ ਵਿੱਚ ਉਸ ਨੇ ਇਸ ਨੂੰ ਆਪਣੇ ਦੋਸਤਾਂ ਨਾਲ ਵਟਸਐਪ 'ਤੇ ਸਾਂਝਾ ਕੀਤਾ।
 

ਉਸ ਨੇ ਦੱਸਿਆ ਕਿ ਸ਼ਾਹੂਕਾਰਾਂ ਤੋਂ ਬਹੁਤ ਸਾਰਾ ਪੈਸਾ ਲਿਆ ਹੈ ਅਤੇ 30 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਦੂਜੀ ਘਟਨਾ ਡਿੰਡੀਗੂਲ ਜ਼ਿਲ੍ਹੇ ਦੀ ਹੈ ਜਿਥੇ ਕੋਡਾਈ ਰੋਡ ਸਟੇਸ਼ਨ 'ਤੇ ਇਕ ਟ੍ਰੇਨ ਦੇ ਅੱਗੇ ਚਾਰ ਲੋਕਾਂ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ। 

 

ਰੇਲਵੇ ਟਰੈਕ 'ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੇਖ ਸਥਾਨਕ ਲੋਕਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਉਥਿਰਪਾਠੀ (49), ਸੰਗੀਤਾ (40), ਅਭਿਨਯਸ਼੍ਰੀ (15) ਅਤੇ ਅਕਾਸ਼ (12) ਵਜੋਂ ਹੋਈ ਹੈ ਅਤੇ ਉਹ ਵੋਰਾਈਪੁਰ ਖੇਤਰ ਦੇ ਵਸਨੀਕ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensational Nine people of two families commit suicide in Tamil Nadu