ਭਾਰਤੀ ਸ਼ੇਅਰ ਬਾਜ਼ਾਰ ਵਿਚ ਕਮਜ਼ੋਰ ਕਾਰੋਬਾਰੀ ਰੁਝਾਨ ਕਾਰਨ ਬੁੱਧਵਾਰ ਨੁੰ ਵੀ ਪ੍ਰਮੁੱਖ ਸੰਵੇਦੀ ਸੂਚਕ ਅੰਕ ਵਿਚ ਗਿਰਾਵਟ ਦਾ ਰੁਖ ਜਾਰੀ ਰਿਹਾ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੇਕਸ 90 ਅੰਕ ਟੁੱਟਿਆ ਅਤੇ ਨਿਫਟੀ ਵੀ ਸਪਾਟ ਖੁੱਲ੍ਹਣ ਬਾਅਦ ਫਿਸਲ ਗਿਆ। ਅਜੇ ਸੈਂਸੇਕਸ 16 ਅੰਕਾਂ ਦੀ ਤੇਜ਼ੀ ਨਾਲ ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਹੈ।
ਸਵੇਰੇ 9.39 ਵਜੇ ਸੈਂਸੇਕਸ ਪਿਛਲੇ ਸੈਸ਼ਨ ਤੋਂ 68.36 ਅੰਕਾਂ ਭਾਵ 0.18 ਫੀਸਦੀ ਦੀ ਕਮਜ਼ੋਰੀ ਨਾਲ 37,259.65 ਉਤੇ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਨਿਫਟੀ 34.20 ਅੰਕ ਭਾਵ 0.31 ਫੀਸਦੀ ਡਿਗਕੇ 10,982.80 ਉਤੇ ਕਾਰੋਬਾਰ ਕਰ ਰਿਹਾ ਸੀ।
ਬੀਐਸਈ ਦੇ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਪਿਛਲੇ ਸੈਸ਼ਨ ਦੇ ਮੁਕਾਬਲੇ ਮਾਮੂਲੀ ਕਮਜ਼ੋਰੀ ਨਾਲ 37,298.73 ਉਤੇ ਖੁੱਲ੍ਹਿਆ ਅਤੇ 37,346.05 ਤੱਕ ਉਛਲਿਆ। ਮਗਰ, ਸੁਸਤ ਕਾਰੋਬਾਰ ਰੁਝਾਨ ਕਾਰਨ ਸੈਂਸੇਕਸ ਕਰੀਬ 90 ਅੰਕ ਡਿੱਗਕੇ 37,237.47 ਉਤੇ ਆ ਗਿਆ। ਹਾਲਾਂਕਿ ਬਾਅਦ ਵਿਚ ਥੋੜ੍ਹੀ ਰਿਕਵਰੀ ਬਾਅਦ 37,259.65 ਉਤੇ ਬਣਿਆ ਹੋਇਆ ਸੀ। ਪਿਛਲੇ ਸੈਸ਼ਨ ਵਿਚ ਸੈਂਸੇਕਸ 37,328.01 ਉਤੇ ਬੰਦ ਹੋਇਆ ਸੀ।
ਐਨਐਸਈ ਦੇ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ ਤਕਰੀਬਨ ਸਪਾਟ 11,018.15 ਉਤੇ ਖੁੱਲ੍ਹਿਆ, ਪ੍ਰੰਤੂ ਛੇਤੀ ਹੀ ਡਿੱਗਕੇ 10,982.40 ਉਤੇ ਆ ਗਿਆ। ਪਿਛਲੇ ਸੈਸ਼ਨ ਵਿਚ ਨਿਫਟੀ 11,017 ਉਤੇ ਬੰਦ ਹੋਇਆ ਸੀ।